ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਖੰਡਲ ੨.


ਸੰਗ੍ਯਾ- ਕਮਾਦ, ਜਁਵਾਰ ਆਦਿ ਦੇ ਗੰਨੇ ਦਾ ਅਗ੍ਰ ਭਾਗ। ੨. ਅੱਗ. ਅਗਨਿ. "ਆਗ ਲਗਉ ਤਿਹ ਧਉਲਹਰਿ ਜਿਹ ਨਾਹੀ ਹਰਿ ਕੋ ਨਾਉ." (ਸ. ਕਬੀਰ). ੩. ਆਗ੍ਯਾ. ਹੁਕਮ. ਦੇਖੋ, ਆਗਿ। ੪. ਕ੍ਰਿ. ਵਿ- ਅੱਗੇ. ਮੁਹਿਰੇ. "ਪੌਨ ਕੇ ਗੌਨ ਤੇ ਆਗ ਚਲ੍ਯੋ." (ਕ੍ਰਿਸਨਾਵ) ੫. ਸੰ. ਸੰਗ੍ਯਾ- ਅਪਰਾਧ. ਗੁਨਾਹ.


ਦੇਖੋ, ਅਗਸਤ। ੨. ਸੰ. ਆਗਸ੍ਤ੍ਯ. ਵਿ- ਅਗਸ੍ਤ੍ਯ ਮੁਨਿ ਨਾਲ ਹੈ ਜਿਸ ਦਾ ਸੰਬੰਧ। ੩. ਅਗਸਤ ਦੇ ਗੋਤ ਦਾ। ੪. ਸੰਗ੍ਯਾ- ਦੱਖਣ ਦਿਸ਼ਾ.


ਸੰ. ਆਗ੍ਰਹ. ਸੰਗ੍ਯਾ- ਹਠ. ਜਿਦ। ੨. ਕ੍ਰਿ. ਵਿ- ਆਗੇ. ਮੁਹਿਰੇ. ਪਹਿਲੇ। ੩. ਵਿ- ਦੂਜਾ. ਦੂਸਰਾ. "ਦੋਸ ਦੇਤ ਆਗਹ ਕਉ ਅੰਧਾ." (ਬਾਵਨ)


ਦੇਖੋ, ਆਗਾਜ। ੨. ਸੰ. ਅਗ੍ਰਜ. ਸੰਗ੍ਯਾ- ਵਡਾ ਭਾਈ। ੩. ਮੁੱਖ ਅਧਿਕਾਰੀ. ਮੁਖੀਆ। ੪. ਬ੍ਰਾਹਮਣ.