ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛਪਰ.


ਸੰਗ੍ਯਾ- ਕ੍ਸ਼ਿਤਿਗਰ੍‍ਤ. ਟੋਭਾ. ਟੋਭੜੀ. ਕੱਚਾ ਤਾਲ. ਤਲਾਈ.


ਦੇਖੋ, ਛਪੜ.


ਛੱਪੜ (ਟੋਭੇ) ਵਿੱਚ. "ਛਪੜਿ ਨਾਤੈ ਸਗਵੀ ਮਲੁ ਲਾਏ." (ਵਾਰ ਮਾਝ ਮਃ ੪)


ਛੋਟਾ ਛਪੜ. ਟੋਭੜੀ. "ਕਲਰ ਕੇਰੀ ਛਪੜੀ ਆਇ ਉਲਥੇ ਹੰਝ." (ਸ. ਫਰੀਦ) ਸੰਸਾਰ ਕੱਲਰ ਦੀ ਛੱਪੜੀ ਹੈ, ਸੰਤ ਹੰਸ ਹਨ.


ਦੇਖੋ, ਛੱਪਯ। ੨. ਸੰ. ਕ੍ਸ਼੍‍ਪਾ. ਰਾਤ੍ਰਿ. ਰਾਤ."ਉਡੁਗਨ ਅੰਕ ਲੈ ਛਪਾ ਸੀ ਆਨਪਰੀ ਹੈ." (ਸ਼ੇਖਰ)