ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਕ੍ਸ਼੍‍ਮੀਕਾਂਤ.


ਸ਼੍ਰੀ ਗੁਰੂ ਨਾਨਕਦੇਵ ਜੀ ਦੇ ਛੋਟੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਮਾਤਾ ਸੁਲਖਣੀ ਜੀ ਦੇ ਉਦਰ ਤੋਂ ੧੯. ਫੱਗੁਣ ਸੰਮਤ ੧੫੫੩ ਨੂੰ ਸੁਲਤਾਨਪੁਰ, ਅਤੇ ਦੇਹਾਂਤ ਕਰਤਾਰਪੁਰ ੧੩. ਵਸਾਖ ਸੰਮਤ ੧੬੧੨ ਨੂੰ ਹੋਇਆ. ਵੇਦੀ ਸਾਹਿਬਜਾਦੇ ਆਪ ਦੀ ਵੰਸ਼ ਹਨ. ਦੇਖੋ, ਵੇਦੀਵੰਸ਼.


ਲਕ੍ਸ਼੍‍ਮੀ ਦਾ ਵਰ (ਪਤਿ). ਵਿਸਨੁ। ੨. ਮਾਯਾਪਤਿ, ਕਰਤਾਰ. "ਲਖਮੀਬਰ ਸਿਉ ਜਉ ਲਿਵ ਲਾਵੈ." (ਗਉ ਬਾਵਨ ਕਬੀਰ)


ਦੇਖੋ, ਜੋਧਰਾਇ। ੨. ਦੇਖੋ, ਮੀਹਾਂਸਾਹਿਬ.


ਵਿ- ਜਾਣਨ ਵਾਲਾ। ੨. ਦੇਖਣ ਵਾਲਾ। ੩. ਲੰਘਣ ਵਾਲਾ.


ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨੱਕਾਰਚੀ.