ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿੜਕ। ੨. ਇੱਕ ਜੱਟ ਜਾਤਿ. ਇਹ ਵਿਰਕ ਤੋਂ ਜੁਦੀ ਹੈ.


ਵੱਟ ਲਿੱਤੇ. "ਮੈ ਲਖ ਵਿੜਤੇ ਸਾਹਿਬਾ! ਜੇ ਬਿੰਦ ਬੋਲਾਈਆ!" (ਵਾਰ ਮਾਰੂ ੨. ਮਃ ੫)


ਦੇਖੋ, ਬਿੜਾ.


ਬਿਡਾਲ ਅਤੇ ਬਿਡਾਲੀ. ਬਿੱਲਾ ਬਿੱਲੀ.


ਸੰ. ਬੀਸਵਾਂ. ਵੀਹਵਾਂ


ਸੰ. ਵੀਹ. ਬੀਸ.


ਵੀਹ ਦੀ ਗਿਣਤੀ। ੨. ਵੀਹ ਗਿਣਤੀ ਦਾ ਬੋਧਕ ਅੰਕ ੨੦. ਦੇਖੋ, ਬਿਸੰਤਿ.