ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [چوَگان] ਸੰਗ੍ਯਾ- ਖੁੱਦੋ ਖੂੰਡੀ ਦਾ ਖੇਲ। ੨. ਖੁੱਦੋ ਖੇਡਣ ਦੀ ਖੂੰਡੀ। ੩. ਖੁੱਦੋ ਖੂੰਡੀ ਖੇਡਣ ਦਾ ਸਾਫ਼ ਮੈਦਾਨ। ੪. ਨਗਾਰੇ ਦੀ ਚੋਬ.


ਦੇਖੋ ਚਉਗੁਣ.


ਦੇਖੋ, ਚਉਝੜ.


ਦੇਖੋ, ਚੁੰਚ। ੨. ਥੁਥਨੀ. ਬੂਥੀ. "ਕੂਕਰ ਜ੍ਯੋਂ ਚੌਚ ਕਾਢ ਚਾਕੀ ਚਾਟਬੇ ਕੋ ਜਾਇ." (ਭਾਗੁ ਕ)