ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਵਿਆਹ ਕਰਨਾ. ਵਿਵਾਹਨਾ.


ਵਿਆਹੁਣ ਲਈ. "ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ." (ਸੂਹੀ ਛੰਤ ਮਃ ੪)


ਦੇਖੋ, ਵੀਆਹਣ.


ਦੇਖੋ, ਵਿਵਾਹ. "ਲੈ ਭਾੜਿ ਕਰੇ ਵੀਆਹੁ." (ਵਾਰ ਆਸਾ) "ਗੁਰੂਦੁਆਰੈ ਹਮਰਾ ਵੀਆਹੁ ਜਿ ਹੋਆ." (ਆਸਾ ਮਃ ੧)


ਕ੍ਰਿ- ਵਿਸ੍‍ਮਰਣ ਹੋਣਾ. ਭੁੱਲ ਜਾਣਾ. "ਰਾਮ ਰਾਮ ਵੀਸਰਿ ਨਹੀ ਜਾਇ." (ਗੌਂਡ ਮਃ ੫) "ਮਤੁ ਦੇਖਿ ਭੂਲਾ, ਵੀਸਰੈ ਤੇਰਾ ਚਿਤਿ ਨ ਆਵੈ ਨਾਉ." (ਸ੍ਰੀ ਮਃ ੧)


ਵਿ- ਵਿਸ਼ੰਤਿ. ਬੀਸ. ਵੀਹ. "ਗਲੀਂ ਸੁ ਸਜਣ ਵੀਹ." (ਸ. ਫਰੀਦ) ਬਾਤਾਂ ਨਾਲ ਬੀਸੋਂ (ਅਨੇਕ) ਦੋਸ੍ਤ ਹਨ.