ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਪ੍ਰਿਥਿਵੀ. ਭੂਮਿ. ਜ਼ਮੀਨ. "ਧਰਣਿ ਗਗਨ ਨਹਿ ਦੇਖਉ ਦੋਇ." (ਗਉ ਅਃ ਮਃ ੧)


ਦੇਖੋ, ਧਰਨਿ ਪੈਣਾ.


ਸੰ. ਸੰਗ੍ਯਾ- ਪ੍ਰਿਥਿਵੀ, ਜੋ ਸਭ ਨੂੰ ਧਾਰਣ ਕਰਦੀ ਹੈ। ੨. ਖਤ੍ਰੀਆਂ ਦੀ ਇੱਕ ਜਾਤਿ. "ਜੱਗਾ ਧਰਣੀ ਜਾਣੀਐ." (ਭਾਗੁ)


ਸੰਗ੍ਯਾ- ਪ੍ਰਿਥਿਵੀ ਦੀ ਪੁਤ੍ਰੀ, ਸੀਤਾ.


ਸੰ. ਧਰਣਿਧਰ. ਸੰਗ੍ਯਾ- ਕੱਛੂ। ੨. ਸ਼ੇਸਨਾਗ। ੩. ਧਵਲ, ਚਿੱਟਾ ਬੈਲ। ੪. ਪ੍ਰਿਥਿਵੀ ਨੂੰ ਧਾਰਨ ਵਾਲਾ, ਕਰਤਾਰ. "ਧਰਣੀਧਰ ਤਿਆਗਿ ਨੀਚਕੁਲ ਸੇਵਹਿ." (ਮਾਰੂ ਮਃ ੧) ੪. ਜਿਮੀਂਦਾਰ.


ਸੰਗ੍ਯਾ- ਧਰਣਿਧਰ (ਸ਼ੇਸਨਾਗ), ਉਸ ਦਾ ਸ੍ਵਾਮੀ ਵਿਸਨੁ। ੨. ਸ਼ੇਸਨਾਗ, ਕਛੂ ਅਤੇ ਬੈਲ ਆਦਿਕਾਂ ਦਾ ਸ੍ਵਾਮੀ, ਕਰਤਾਰ. "ਧਰਣੀਧਰਈਸ ਨਰਸਿੰਘ ਨਾਰਾਇਣ." (ਮਾਰੂ ਸੋਲਹੇ ਮਃ ੫) ੩. ਜਿਮੀਂਦਾਰਾਂ ਦਾ ਸ੍ਵਾਮੀ ਰਾਜਾ.


ਦੇਖੋ, ਧਰਤੀ। ੨. ਧਾਰਨ ਕਰਦਾ ਹੈ. ਰਖਦਾ ਹੈ. "ਧਰਤ ਧਿਆਨੁ ਗਿਆਨ." (ਕਲਿ ਮਃ ੫)


ਪ੍ਰਿਥਿਵੀ ਦਾ ਗੇੜਾ. Revolution of the Earth.


ਸੰ. - धर्तृ. ਧਿਰ੍‍ਤ੍ਰ. ਵਿ- ਧਾਰਨ ਵਾਲਾ. ਧਾਰਨ ਕਰਤਾ. "ਤੂੰ ਆਪਿ ਕਰਤਾ ਸਭ ਸ੍ਰਿਸਟਿ ਧਰਤਾ." (ਆਸਾ ਮਃ ੫)