ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼੍ਰੀ ਦਸ਼ਮੇਸ਼ ਜੀ ਦਾ ਹਜੂਰੀ ਸਿੰਘ. ਇਹ ਕਦੇ ਕਦੇ ਦਸ਼ਮੇਸ਼ ਦੀ ਅੜਦਲ ਵਿੱਚ ਨਿਸ਼ਾਨ ਲੈਕੇ ਭੀ ਚਲਦਾ ਸੀ. ਦਸ਼ਮੇਸ਼ ਪੁਰ ਵਾਰ ਕਰਨ ਵਾਲੇ ਗੁਲਖ਼ਾਨ ਦਾ ਭਾਈ ਅਤਾਉੱਲਾਖ਼ਾਨ, ਇਸੇ ਨੇ ਅਬਿਚਲਨਗਰ ਕਤਲ ਕੀਤਾ ਸੀ.


ਕ੍ਰਿ- ਦਿਖਾਉਣਾ. ਲਕ੍ਸ਼੍‍ ਕਰਾਉਣਾ। ੨. ਪਾਰ ਕਰਨਾ। ੩. ਜਤਲਾਉਣਾ. ਸਮਝਾਉਣਾ.


ਸੰ. लक्ष्यामि- ਲਕ੍ਸ਼੍‍ਯਾਮਿ. ਮੈ ਦੇਖਦਾ ਹਾਂ। ੨. ਮੈ ਜਾਣਦਾ ਹਾਂ। ੩. ਲਿਖਾਮਿ. ਮੈ ਲਿਖਦਾ ਹਾਂ.


ਲਖਿਆ (ਜਾਣਿਆ) ਹੈ. "ਹਿਰਦੈ ਅਲਖੁ ਲਖਾਰੀ." (ਸਾਰ ਮਃ ੪) ੨. ਵਿ- ਲਖਣ (ਜਾਣਨ) ਵਾਲਾ। ੩. ਦੇਖੋ, ਲੇਖਾਰੀ.


ਲਖਾਇਆ (ਗਿਆਨ ਕਰਾਇਆ) ਹੈ. "ਜਿਨਿ ਮੇਰਾ ਹਰਿ ਅਲਖੁ ਲਖਾਰੇ." (ਮਃ ੪. ਵਾਰ ਵਡ) "ਗੁਰਸਬਦਿ ਲਖਾਰੇ." (ਮਃ ੪. ਵਾਰ ਗਉ ੧)


ਸੰਗ੍ਯਾ- ਦਿਖਾਵਾ. ਜਾਹਿਰ ਕਰਨ ਦੀ ਕ੍ਰਿਯਾ. "ਕਰਹਿ ਨ ਕਛੁ ਲਖਾਵ." (ਨਾਪ੍ਰ)


ਕ੍ਰਿ- ਦਿਖਾਉਣਾ। ੨. ਜਤਲਾਉਣਾ. ਗਿਆਨ ਕਰਾਉਣਾ. "ਗੁਰ ਪੂਰਾ ਮਿਲੈ ਲਖਾਵੀਐ ਰੇ." (ਕੇਦਾ ਮਃ ੪) ੩. ਪ੍ਰਗਟ ਕਰਨਾ. ਜਾਹਿਰ ਕਰਨਾ. "ਮਤ ਕਿਛੁ ਆਪਿ ਲਖਾਵਹੇ." (ਆਸਾ ਛੰਤ ਮਃ ੩) ੪. ਪਾਰ ਕਰਨਾ. ਉਲੰਘਨ ਕਰਾਉਣਾ.


ਕ੍ਰਿ. ਵਿ- ਉਲੰਘਕੇ. "ਲੈ ਮੁਦ੍ਰਿਕਾ ਲਖਿ ਬਾਰਿਧੈਂ, ਜਹਿ" ਸੀ ਹੁਤੀ ਤਹਿ ਜਾਤ ਭੇ." (ਰਾਮਾਵ) ੨. ਦੇਖਕੇ, ਜਾਣਕੇ. "ਲਖਿ ਹਸਤਾਮਲ ਆਤਮਾ." (ਗੁਪ੍ਰਸੂ)


ਦੇਖੋ, ਲਕ੍ਸ਼੍‍ਮੀ. "ਕੋਟਿ ਦੇਵੀ ਜਾਕਉ ਸੇਵਹਿ, ਲਖਿਮੀ ਅਨਿਕ ਭਾਤਿ." (ਆਸਾ ਛੰਤ ਮਃ ੫)