ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਹਾਰ. ਸੰਗ੍ਯਾ- ਆਧਾਰ. ਆਸਰਾ (ਆਸ਼੍ਰਯ). ੨. ਘਰ. ਨਿਵਾਸ ਦਾ ਥਾਂ। ੩. ਖਿੱਚ. ਕਸ਼ਿਸ਼.

ਸ਼੍ਰੀ ਗੁਰੂ ਰਾਮ ਦਾਸ ਸਾਹਿਬ ਦਾ ਚਚੇਰਾ ਵਡਾ ਭਾਈ, ਜੋ ਲਹੌਰ ਰਹਿੰਦਾ ਸੀ. ਇਸੇ ਦੇ ਪੁਤ੍ਰ ਦੀ ਸ਼ਾਦੀ ਪੁਰ ਗੁਰੂ ਸਾਹਿਬ ਨੇ ਸ੍ਰੀ ਅਰਜਨ ਜੀ ਨੂੰ ਭੇਜਕੇ ਹੁਕਮ ਦਿੱਤਾ ਸੀ ਕਿ ਬਿਨਾ ਬੁਲਾਏ ਨਾ ਆਉਣਾ ਅਤੇ ਲਹੌਰ ਰਹਿਕੇ ਧਰਮਪ੍ਰਚਾਰ ਕਰਨਾ. ਇਸ ਆਗ੍ਯਾਨੁਸਾਰ ਗੁਰੂ ਸਾਹਿਬ ਦੇ ਸੁਪੁਤ੍ਰ ਲਹੌਰ ਦਿਵਾਨਖਾਨੇ ਨਾਮੇ ਅਸਥਾਨ ਵਿੱਚ ਵਿਰਾਜਕੇ ਕਈ ਮਹੀਨੇ ਪ੍ਰਚਾਰ ਕਰਦੇ ਰਹੇ, ਅਤੇ ਸਤਿਗੁਰੂ ਦੇ ਦਰਸ਼ਨ ਲਈ ਵ੍ਯਾਕੁਲ ਹੋ ਕੇ "ਮੇਰਾ ਮਨੁ ਲੋਚੈ ਗੁਰਦਰਸਨ ਤਾਈ" ਆਦਿ ਪਦ ਲਿਖਕੇ ਚੌਥੇ ਸਤਿਗੁਰੂ ਦੀ ਸੇਵਾ ਵਿੱਚ ਚਿੱਠੀਆਂ ਘੱਲੀਆਂ.

ਇੱਕ ਛੀਂਬਾ, ਜੋ ਸ਼੍ਰੀ ਗੁਰੂ ਅਮਰਦੇਵ ਦਾ ਸਿੱਖ ਹੋਕੇ ਮਹਾਨ ਪਰੋਪਕਾਰੀ ਹੋਇਆ. "ਗੰਗੂ ਅਪਰ ਸਹਾਰੂ ਭਾਰੂ." (ਗੁਪ੍ਰਸੂ)

ਸਹ- ਆਰੋਹਿਨ੍‌. ਵਿ- ਨਾਲ ਸਵਾਰ ਹੋਣ ਵਾਲਾ. ਜੋ ਸਵਾਰੀ ਉੱਪਰ ਕੋਲ ਬੈਠੇ.

ਦੇਖੋ, ਸਹ ਅਤੇ ਸ਼ਾਹ. "ਸਹਿ ਟਿਕਾ ਦਿਤੋਸੁ ਜੀਵਦੈ." (ਵਾਰ ਰਾਮ ੩) ਗੁਰੂ ਨਾਨਕ ਸ਼ਾਹ ਨੇ ਜੀਵਨ (ਹਯਾਤ) ਵਿੱਚ ਗੁਰੂ ਅੰਗਦ ਜੀ ਨੂੰ ਤਿਲਕ ਦਿੱਤਾ। ੨. ਸ਼ੌ. ਸ੍ਵਾਮੀ. ਪਤਿ. "ਮਤੁ ਜਾਣ ਸਹਿ ਗਲੀਂ ਪਾਇਆ." (ਸ੍ਰੀ ਮਃ ੧) ੩. ਸਹਾਰਕੇ. ਸਹਨ ਕਰਕੇ. ਦੇਖੋ, ਸਹਨ. "ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ." (ਆਸਾ ਛੰਤ ਮਃ ੫)

ਸੰਗ੍ਯਾ- ਸ਼ਸ਼ਕ. ਸਹਾ। ੨. ਵਿ- ਸਹਿਨ ਕੀਤਾ. ਸਹਾਰਿਆ.

ਦੇਖੋ, ਸਹਸ.

ਦੇਖੋ, ਸਹਸਕਿਰਤ ਅਤੇ ਸਹਸਕ੍ਰਿਤੀ.