ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਨਿਰਾਲਸ. ਵਿ- ਜਿਸ ਵਿੱਚ ਆਲਸ ਨਹੀਂ. ਫੁਰਤੀਲਾ. ਚੁਸ੍ਤ। ੨. ਸੰਗ੍ਯਾ- ਆਲਸ ਦਾ ਅਭਾਵ. ਉੱਦਮ ਚੁਸ੍ਤੀ। ੩. ਸੰਸਕ੍ਰਿਤ ਗ੍ਰੰਥਾਂ ਵਿੱਚ ਇੱਕ ਪ੍ਰਕਾਰ ਦੀ ਸਮੁੰਦਰੀ ਮੱਛੀ ਦਾ ਨਾਉਂ "ਨਿਰਾਲਕ" ਹੈ.


ਵਿ- ਆਲਮ (ਸੰਸਾਰ) ਤੋਂ ਅਲਗ. ਦੁਨਿਯਾਂ ਤੋਂ ਕਿਨਾਰੇ. ਸੰਸਾਰ ਦੇ ਅਸਰ ਤੋਂ ਬਿਨਾ. "ਅਹਿਨਿਸਿ ਰਹੈ ਨਿਰਾਲਮੇ ਕਾਰ ਧੁਰ ਕੀ ਕਰਣੀ." (ਆਸਾ ਅਃ ਮਃ ੧) ੨. ਨਿਰਲੇਪ. "ਜੈਸੇ ਜਲ ਮਹਿ ਕਮਲ ਨਿਰਾਲਮ." (ਸਿਧਗੋਸਟਿ) ੩. ਦੇਖੋ, ਨਿਰਾਲੰਬ.


ਵਿ- ਭਿੰਨ ਪ੍ਰਕਾਰ ਦਾ. ਜੁਦਾ. ਜੁਦੀ. "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੨. ਏਕਾਂਤ। ੩. ਵਿਲਕ੍ਸ਼੍‍ਣ. ਅ਼ਜੀਬ। ੪. ਜਿਸ ਦੇ ਮੁਕ਼ਾਬਲੇ ਦੂਜਾ ਨਹੀਂ. ਅਦ੍ਵਿਤੀਯ (ਅਦੁਤੀ).


ਵਿ- ਆਲੰਬ (ਸਹਾਰੇ) ਬਿਨਾ. ਨਿਰਾਸ਼੍ਰਯ. "ਨਿਰਾਲੰਬ ਨਿਰਹਾਰ ਨਿਹਕੇਵਲ." (ਪ੍ਰਭਾ ਮਃ ੧)


ਸੰਗ੍ਯਾ- ਨਿਖੇਰਨ (ਅਲਗ) ਕਰਨ ਦਾ ਭਾਵ। ੨. ਖੇਤ ਆਦਿ ਵਿੱਚੋਂ ਨਦੀਨ ਕੱਢਣ ਦੀ ਕ੍ਰਿਯਾ. ਗੁੱਡਣਾ। ੩. ਨੀਰ ਨਾਲ ਰੌਣੀ ਕਰਨੀ. ਪਾਣੀ ਦੇਣਾ.


ਦੇਖੋ. ਨਿਰਵਯਵ.


ਵਿ- ਆਵਰਣ (ਪੜਦੇ) ਰਹਿਤ. ਜੋ ਢਕਿਆਹੋਇਆ ਨਹੀਂ.


ਵਿ- ਅਵਲੰਬ (ਆਸ਼੍ਰਯ) ਬਿਨਾ. ਨਿਰਾਧਾਰ. ਜੋ ਕਿਸੇ ਦੇ ਸਹਾਰੇ ਨਹੀਂ।