ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. निरिच्छ. ਵਿ- ਇੱਛਾ ਰਹਿਤ.


ਨਿਰਾ ਦਾ ਇਸ੍ਤੀ ਲਿੰਗ. ਦੇਖੋ, ਨਿਰਾ। ੨. ਦੇਖੋ, ਨ੍ਰਿ.


ਸੰ. ਵਿ- ਈਹਾ (ਇੱਛਾ) ਰਹਿਤ. ਚਾਹ ਬਿਨਾ। ੨. ਚੇਸ੍ਟਾ ਰਹਿਤ. ਬਿਨਾ ਹਰਕਤ। ੩. ਵਿਰਕ੍ਤ. "ਨਿਰੀਹੰ ਨ੍ਰਿਬਾਣੰ ਸਦਾ ਜੈ ਅਖੰਡੰ." (ਨਾਪ੍ਰ)


ਦੇਖੋ, ਨਿਰਾਕਾਰ. "ਸੁਧ ਬੁਧ ਨਿਰੀਕਾਰ." (ਸਵੈਯੇ ਮਃ ੪. ਕੇ) ੨. ਨਿਕਲ ਗਿਆ ਹੈ ਈਕਾਰ (ਮਾਇਆ ਜਾਲ) ਜਿਸ ਵਿੱਚੋਂ


ਖੇੜੀ ਪਿੰਡ ਦਾ (ਜੋ ਦਿੜ੍ਹਬੇ ਪਾਸ ਪਟਿਆਲਾ ਰਾਜ ਵਿੱਚ ਹੈ) ਰਹਿਣ ਵਾਲਾ ਬੈਰਾਗੀ ਸਾਧੂ ਨਾਰਾਯਣਦਾਸ ਸੀ, ਉਸ ਦਾ ਚੇਲਾ ਸਰਜੂਦਾਸ "ਸੱਤ ਨਿਰੀਕਾਰ"¹ ਸ਼ਬਦ ਜਪਿਆ ਕਰਦਾ ਸੀ, ਜਿਸ ਤੋਂ ਨਿਰੀਕਾਰੀਏ ਸ਼ਾਖ਼ ਚੱਲੀ. ਇਹ ਮਿਲਣ ਸਮੇਂ ਆਪੋ ਵਿੱਚੀ ਸੱਤ ਨਿਰੀਕਾਰ ਆਖਦੇ ਹਨ. ਸਰਜੂਦਾਸ ਦਾ ਦੇਹਾਂਤ ਸੰਮਤ ੧੮੯੯ ਵਿੱਚ ਪਟਿਆਲੇ ਹੋਇਆ ਹੈ. ਸਮਾਧੀ ਨਾਭੇ ਵਾਲੇ ਦਰਵਾਜੇ ਹੈ. ਜਿਸ ਨੂੰ ਰਿਆਸਤ ਵੱਲੋਂ ਖੇਤੀ ਪਿੰਡ ਜਾਗੀਰ ਹੈ. ਨਿਰੀਕਾਰੀਆਂ ਦੀ ਸਾਰੀ ਰੀਤਿ ਬੈਰਾਗੀਆਂ ਸਮਾਨ ਹੈ. ਲਿੰਗੋਟੀ ਲਾਲ ਰੰਗ ਦੀ ਰਖਦੇ ਹਨ ਅਰ ਆਖਦੇ ਹਨ ਕਿ ਸਾਡੇ ਵਡੇ ਨੂੰ ਹਨੂਮਾਨ ਜੀ ਨੇ ਇਹ ਬਖਸ਼ੀ ਹੈ। ੨. ਦੇਖੋ, ਨਿਰੰਕਾਰੀਏ.