ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵ੍ਯਾਘ੍ਰ ਅਤੇ ਵ੍ਯਾਘ੍ਰਾਂ.


ਸੰਗ੍ਯਾ- ਵਿਆਜ. ਸੂਦ. "ਜਿਹ ਘਟੈ ਮੂਲ, ਨਿਤ ਬਢੈ ਬਿਆਜ." (ਬਸੰ ਕਬੀਰ) ਦੇਖੋ, ਸੂਦ ੮। ੨. ਦੇਖੋ, ਵ੍ਯਾਜ.


ਸੰਗ੍ਯਾ- ਬੇਜ਼ਾਰ ਹੋਣ ਦੀ ਦਸ਼ਾ. ਦੁੱਖ ਦੀ ਹਾਲਤ। ੨. ਦੁਖੀ ਕਰਨ ਦੀ ਕ੍ਰਿਯਾ. ਦੇਖੋ, ਬੇਜ਼ਾਰ.


ਦੇਖੋ, ਬਿਆਜ, "ਬਿਆਜੁ ਬਢੰਤਉ ਜਾਇ." (ਸ. ਕਬੀਰ) ਦੇਖੋ, ਸੂਦ ੮.


ਬਿਆਜ ਲੈਣ ਵਾਲਾ, ਸੂਦ ਲੈਣ ਵਾਲਾ. ਸੰ. ਬੇਕਨਾਟ.