ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਘਰ. ਨਿਵਾਸ ਅਸਥਾਨ.


ਦੇਖੋ, ਨਿਰਲੱਜ.


ਵਿ- ਚੰਗੀ ਤਰਾਂ ਲਿਟਿਆਹੋਇਆ. ਲੋਟਪੋਟ. "ਹਸਦਾ ਹਸਦਾ ਨਿਲੇਟ ਹੋਇਆ." (ਜਸਾ)


ਦੇਖੋ, ਨਿਵਣੁ.


ਨਿਉਂਦਾ (ਨੰਮ੍ਰ ਹੁੰਦਾ ਹੈ). ਝੁਕਦਾ ਹੈ. ਪ੍ਰਣਾਮ ਕਰਦਾ ਹੈ. ਨਮਸਕਾਰ ਕਰਦਾ ਹੈ, ਕਰਦੀ ਹੈ. "ਚੰਦ ਕੁਮੁਦਨੀ ਦੂਰਹੁ ਨਿਵਸਸਿ." (ਮਾਰੂ ਮਃ ੧) ੨. ਨਿਵੇਂਗਾ। ੩. ਨਿ- ਵਸਸਿ. ਨਿਵਾਸ ਕਰਦਾ (ਵਸਦਾ) ਹੈ.


ਸੰ. ਸੰਗ੍ਯਾ- ਪਹਿਰਣ ਦਾ ਵਸਤ੍ਰ। ੨. ਗ੍ਰਾਮ. ਪਿੰਡ। ੩. ਘਰ.