ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [میِعاد] ਸੰਗ੍ਯਾ- ਵਅ਼ਦ (ਪ੍ਰਤਿਗ੍ਯਾ) ਦੀ ਹੱਦ. ਕਿਸੇ ਕਾਰਜ ਲਈ ਠਹਿਰਾਈ ਹੋਈ ਵੇਲੇ ਦੀ ਅਵਧਿ.


ਫ਼ਾ. [معِان] ਕ੍ਰਿ. ਵਿ- ਭੀਤਰ. ਅੰਦਰ। ੨. ਸੰਗ੍ਯਾ- ਵਿਚਕਾਰਲਾ ਭਾਗ. "ਆਪੇ ਨੇੜੈ ਦੂਰਿ ਆਪੇ ਹੀ, ਆਪੇ ਮੰਝਿ ਮਿਆਨੋ." (ਸ੍ਰੀ ਮਃ ੧) ਦੂਰ ਨੇੜੇ ਅਤੇ ਮਧ੍ਯ ਦੇ ਮੰਝ (ਵਿੱਚ) ਆਪ ਹੀ ਹੈ। ੩. ਪੇਟ. ਉਦਰ। ੪. ਕੋਸ਼. ਗਿਲਾਫ। ੫. ਕਮਰ. ਲੱਕ.; ਦੇਖੋ, ਮਿਆਨ.


ਫ਼ਾ. [مِیانہ] ਸੰਗ੍ਯਾ- ਮਧ੍ਯਭਾਗ। ੨. ਵਿ- ਦਰਮਯਾਨੇ ਦਰਜੇ ਦਾ.