ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਿਛਾਵਰ (ਨ੍ਯੋਛਾਵਰ) ਦੀ ਥਾਂ ਇਹ ਸ਼ਬਦ ਆਇਆ ਹੈ. "ਤਨ ਮਨ ਅਟਕ੍ਯੋ ਚਰਨ- ਕਮਲ ਸੋਂ, ਧਨ ਨਿਵਛਾਵਰ ਦੇਤ." (ਕ੍ਰਿਸਨਾਵ)


ਦੇਖੋ, ਨਿਵਿੜ.


ਝੁਕਣਾ. ਨੀਵੇਂ ਹੋਣਾ. ਦੇਖੋ, ਨਮਨ. "ਨਿਵਣੁ ਸੁ ਅਖਰੁ, ਖਵਣੁ ਗੁਣੁ." (ਸ. ਫਰੀਦ)


ਨਿਉਂਦਾ, ਨ੍ਯੋਤਾ. ਦੇਖੋ, ਨਿਮੰਤ੍ਰਣ. "ਨਿਵਤਾ ਕਹਿਦੀਨ ਚਹੂੰ ਵਰਨਾ." (ਗੁਪ੍ਰਸੂ)


ਸੰ. ਵਿ- ਨਿਵਾਰਣ ਵਾਲਾ. ਹਟਾਉਣ ਵਾਲਾ. ਰੋਕਣ ਵਾਲਾ. ਦੇਖੋ, ਨਿਵਾਰਣ। ੨. ਪ੍ਰਾ. ਸਮੀਪ. ਨੇੜੇ. ਪਾਸ.


ਦੇਖੋ, ਨਿਵਾਰਣ। ੨. ਬਿਨਾ ਵਰਣ.


ਸੰ. निवर्त्त्‍न. ਸੰਗ੍ਯਾ- ਹਟਾਉਣ (ਪਿੱਛੇ ਮੋੜਨ) ਦੀ ਕ੍ਰਿਯਾ। ੨. ਵਰਜਨ (ਵਰਜਣਾ). ੩. ਜ਼ਮੀਨ ਦੀ ਇੱਕ ਮਿਣਤੀ, ਜੋ ੨੧੦ ਹੱਥ ਚੌੜੀ ਅਤੇ ਇਤਨੀ ਹੀ ਲੰਮੀ ਹੁੰਦੀ ਹੈ.


ਦੇਖੋ, ਨਿਵਾਰਣ. "ਨਿਵਰੇ ਦੂਤ ਦੁਸਟ ਬੈਰਾਈ." (ਬਿਲਾ ਮਃ ੫)