ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ओषधि. ਓਸਧਿ. ਸੰਗ੍ਯਾ- ਜੋ ਚਮਕ ਧਾਰਣ ਕਰੇ. ਬੂਟੀ. ਜੜੀ। ੨. औषध- ਔਸਧ. ਸੰਗ੍ਯਾ- ਓਸਧਿ (ਬੂਟੀ) ਤੋਂ ਬਣਾਈ ਵਸਤੁ। ੩. ਦਵਾ. ਦਾਰੂ. ਰੋਗ ਦਾ ਨਾਸ਼ ਕਰਨ ਵਾਲੀ ਵਸਤੁ, ਭਾਵੇਂ ਬੂਟੀ ਤੋਂ ਬਣੀ ਹੋਵੇ ਭਾਵੇਂ ਧਾਤੁ ਆਦਿਕ ਤੋਂ, "ਅਵਰ ਨਾ ਅਉਖਧੁ ਤੰਤ ਨ ਮੰਤਾ." (ਆਸਾ ਅਃ ਮਃ ੧) "ਸਭ ਅਉਖਧ ਦਾਰੂ ਲਾਇ ਜੀਉ." (ਆਸਾ ਛੰਤ ਮਃ ੪) ਤਮਾਮ ਬੂਟੀਆਂ ਅਤੇ ਧਾਤੁ ਆਦਿ ਦਵਾਈਆਂ.


ਵਿ- ਦੇਖੋ, ਅਉਖ. ਕਠਿਨ. ਮੁਸ਼ਕਿਲ। ੨. ਵ੍ਯਾਕੁਲ. ਘਬਰਾਇਆ ਹੋਇਆ। ੩. ਦੁਖੀ. "ਅਉਖਾ ਜਗ ਮਹਿ ਹੋਇਆ." (ਵਾਰ ਗਉ ੧, ਮਃ ੪)


ਅਸੁਖ ਦੀ ਘੜੀ, ਮੁਸੀਬਤ ਦਾ ਸਮਾ. ਦੁੱਖ ਦਾ ਵੇਲਾ. "ਅਉਖੀ ਘੜੀ ਨ ਦੇਖਣ ਦੇਈ." (ਧਨਾ ਮਃ ੫)


ਕ੍ਰਿ- ਅਸੁਖੀ ਹੋਣਾ. ਦੁਖੀ ਹੋਣਾ. ਕਠਿਨਾਈ ਵਿੱਚ ਪੈਣਾ। ੨. ਅਪ- ਕੀਵਨ. ਨਸ਼ੇ ਦੀ ਤੋਟ ਵਿੱਚ ਹੋਣਾ, ਅਮਲ ਦੇ ਉਤਰਾਉ ਦੀ ਦਸ਼ਾ ਹੋਣੀ. "ਮਾਤਿਆ ਹਰਿਰਸ ਮਹਿ ਰਾਤੇ, ਤਿਸ ਬਹੁੜਿ ਨ ਕਬਹੂ ਅਉਖੀਵਨਾ." (ਮਾਰੂ ਅਃ ਮਃ ੫)


ਸੰ. ਅਵਗੁਣ. ਸੰਗ੍ਯਾ- ਗੁਣ ਦੇ ਵਿਰੁੱਧ. ਦੋਸ. ਐਬ. "ਅਉਗਣ ਕਟਿ ਮੁਖੁ ਉਜਲਾ." (ਵਾਰ ਰਾਮ ੨. ਮਃ ੫) ੨. ਅਪਰਾਧ. ਗੁਨਾਹ.


ਵਿ- ਆਗੂ. ਅਗਵਾਈ ਕਰਨ ਵਾਲਾ. "ਕੁਦਰਤ ਕੇ ਅਉਗਾਨ." (ਮਃ ੧. ਬੰਨੋ)


ਅਵਗੁਣ. ਦੇਖੋ, ਅਉਗਣ. "ਅਉਗੁਣ ਸਬਦਿ ਜਲਾਏ." (ਵਡ ਮਃ ੩)