ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵੈਖਾਨਸ.


ਦੇਖੋ, , ਵੈਦ੍ਯ। ੨. ਅ਼. [بعید] ਬਈ਼ਦ. ਵਿ- ਪਰੇ. ਦੂਰ.


ਸੰਗ੍ਯਾ- ਵੈਦ੍ਯਸ਼ਾਸਤ੍ਰ ਆਯੁਰਵੇਦ. "ਬਈਦਸਾਸਤ੍ਰ ਕਹੁ ਪ੍ਰਗਟ ਦਿਖਾਵਾ." (ਧਨੰਤਰਾਵ)


ਵਿਦਰ੍‍ਭ- ਈਸ਼. ਦੇਖੋ, ਵਿਦਰਭ. "ਬਡੇ ਬੀਰ ਬਈਦਰਭਿਸੰ ਰੋਸ ਰਾਸੀ." (ਕਲਕੀ) ਵਿਦਰਭ (ਬੈਰਾਰ) ਦੇ ਰਾਜੇ ਵਡੇ ਜੋਸ਼ੀਲੇ। ੨. ਦੇਖੋ, ਵਿਦਰਭਪਤਿ.


ਸੰ. विवस्बन्त. ਸੂਰਜ. "ਬਈਬੱਸਤੁ ਪਦ ਪ੍ਰਿਥਮ ਕਹਿ ਪੁਨ ਸੁਤ ਸ਼ਬਦ ਬਖਾਨ." (ਸਨਾਮਾ) ਸੂਰਜ ਦਾ ਪੁਤ੍ਰ ਕਰਣ। ੨. वैवस्वत्. ਵਿ- ਸੂਰਜ ਦਾ। ੩. ਸੰਗ੍ਯਾ- ਸੂਰਜਪੁਤ੍ਰ ਜਮ. "ਬਈਬੱਸਤੁ ਪਦ ਪ੍ਰਿਥਮ ਕਹਿ ਆਯੁਧ ਅੰਤ ਬਖਾਨ." (ਸਨਾਮਾ) ਜਮ ਦਾ ਸ਼ਸਤ੍ਰ ਫਾਸੀ.


ਫ਼ਾ. [بائیں] ਬਾਈਂ. ਇਸ ਸਮੇਤ. ਇਸ ਦੇ ਨਾਲ.


ਦੇਖੋ, ਵਸ ਅਤੇ ਵਸ਼। ੨. ਫ਼ਾ. [بس] ਵਿ- ਭਰਪੂਰ. ਬਹੁਤ. ਕਾਫ਼ੀ. । ੩. ਵ੍ਯ. ਸਿਰਫ਼. ਕੇਵਲ। ੪. ਅਲੰ. ਬੱਸ। ੫. ਖ਼ਤਮ. ਸਮਾਪ੍ਤ.