ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਫੁੱਲਿਤ ਕੀਤਾ. "ਤਿਸਹਿ ਨ ਮਉਲਿਹੁ ਕੋਇ." (ਮਃ ੧. ਵਾਰ ਸੂਹੀ)


ਪ੍ਰਫੁੱਲਿਤ ਹੋਈ, ਦੇਖੋ, ਮਉਲਣਾ. "ਮਉਲੀ ਧਰਤੀ." (ਬਸੰ ਕਬੀਰ) ੨. ਸੰਗ੍ਯਾ- ਮੰਗਲਸੁਤ੍ਰ. ਖੰਮ੍ਹਣੀ. ਜੋ ਵਿਆਹ ਆਦਿ ਵਿੱਚ ਹਿੰਦੂ ਹੱਥ ਬੰਨ੍ਹਦੇ ਹਨ.


ਦੇਖੋ, ਮਾਉਲੇਰੁ.


ਅ਼. [موّثر] ਮਅੱਸ਼ਿਰ. ਵਿ- ਅਸਰ ਕਰਨ ਵਾਲਾ. ਪੁਰਤਾਸੀਰ। ੨. ਦੇਖੋ, ਮੁਯੱਸਰ.


ਅ਼. [میاب] ਸੰਗ੍ਯਾ- ਠਿਕਾਣਾ। ੨. ਉਹ ਥਾਂ, ਜਿੱਥੇ ਮੁੜ ਘਿੜਕੇ ਆਈਏ.


ਦੇਖੋ, ਮਯ ਅਤੇ ਮੈ.


ਸੰ. ਮਹੋਦਧਿ. ਸੰਗ੍ਯਾ- ਬਹੁਤ ਪਾਣੀ ਧਾਰਨ ਵਾਲਾ, ਸਮੁੰਦਰ. "ਅਨਲ ਅਗਮ ਜੈਸੇ ਲਹਰਿ ਮਇਓਦਧਿ." (ਸੋਰ ਰਵਿਦਾਸ) ਅਨਿਲ (ਪਵਨ) ਦੇ ਸੰਯੋਗ ਕਰਕੇ ਜੈਸੇ ਮਹੋਦਧਿ (ਸਮੁੰਦਰ) ਵਿੱਚ ਅਗਮ (ਅਨੰਤ) ਤਰੰਗ ਉਠਦੇ ਹਨ.


ਸੰ. ਮਯਾ- ਸੰਗ੍ਯਾ- ਪ੍ਰਸਾਦ. ਕ੍ਰਿਪਾ. ਮਿਹਰਬਾਨੀ. "ਕਰਿ ਅਪੁਨੀ ਧਰਿ ਮਇਆ." (ਸ੍ਰੀ ਮਃ ੫) "ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ." (ਮਲਾ ਮਃ ੪) ੨. ਸੰ. ਮਯ (मय) ਸ਼ਬਦ ਜਦ ਦੂਜੇ ਨਾਲ ਮਿਲਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਮਿਲਿਆ ਹੋਇਆ. ਬਣਿਆ ਹੋਇਆ. ਤਦ੍ਰਪ (ਤਨਮਯ). "ਸਾਚੇ ਸੂਚੇ ਏਕਮਇਆ." (ਸਿਧਗੋਸਟਿ) ੩. ਦੇਖੋ, ਦਇਆ ਮਇਆ। ੪. ਮਾਯਾ ਵਾਸਤੇ ਭੀ ਮਇਆ ਸ਼ਬਦ ਆਇਆ ਹੈ. "ਜੋ ਦੀਸੈ ਸਭ ਤਿਸਹਿ ਮਇਆ." (ਰਾਮ ਅਃ ਮਃ ੧)


ਮਾਯਾ- ਆਸ਼ਾ. "ਚੂਕੀਅਲੇ ਮੋਹ ਮਇਆਸਾ." (ਰਾਮ ਕਬੀਰ)


ਸੰ. ਮਯ ਅਤੇ ਮਯੀ. ਤਦ੍ਰੁਪ ਦੇਖੋ, ਮਇਆ ੨. "ਪ੍ਰਭੁ ਨਾਨਕ ਨਾਨਕ ਨਾਨਕਮਈ." (ਭੈਰ ਅਃ ਮਃ ੫) ਨਾਨਕ ਦਾ ਪ੍ਰਭੁ ਨਾਨਕਮਈ, ਅਤੇ ਨਾਨਕ ਪ੍ਰਭੁ ਮਈ। ੨. ਅੰਗ੍ਰੇਜੀ ਪੰਜਵਾਂ ਮਹੀਨਾ May.


ਸੰ. ਮਯ ਅਤੇ ਮਯੀ. ਤਦ੍ਰੁਪ ਦੇਖੋ, ਮਇਆ ੨. "ਪ੍ਰਭੁ ਨਾਨਕ ਨਾਨਕ ਨਾਨਕਮਈ." (ਭੈਰ ਅਃ ਮਃ ੫) ਨਾਨਕ ਦਾ ਪ੍ਰਭੁ ਨਾਨਕਮਈ, ਅਤੇ ਨਾਨਕ ਪ੍ਰਭੁ ਮਈ। ੨. ਅੰਗ੍ਰੇਜੀ ਪੰਜਵਾਂ ਮਹੀਨਾ May.