ਤੁ. [سودا] ਸੌਦਾ. ਸੰਗ੍ਯਾ- ਲੈਣ ਦੇਣ. ਖ਼ਰੀਦ ਫ਼ਰੋਖ਼ਤ. ਕ੍ਰਯਵਿਕ੍ਰਯ. "ਸਚ ਸਉਦਾ ਵਾਪਾਰ." (ਸ੍ਰੀ ਮਃ ੧) "ਬੰਧਨ ਸਉਦਾ ਅਣਵੀਚਾਰੀ." (ਆਸਾ ਅਃ ਮਃ ੧) ੨. ਖਰੀਦਣ ਯੋਗ੍ਯ ਵਸਤੁ. ਜਿਸ ਵਸਤੁ ਦਾ ਵਪਾਰ ਕਰੀਏ. "ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈਦੇ ਗੁਰਮੁਖਿ ਸਉਦਾ ਜੀਉ." (ਮਾਝ ਮਃ ੪) ੩. ਅ਼. [سودا] ਸੌਦਾ. ਇੱਕ ਤੱਤ, ਜਿਸ ਦਾ ਰੰਗ ਸਿਆਹ ਹੈ. ਵਾਤ. ਵਾਯੁ। ੪. ਫ਼ਾ. ਸੌਦਾ ਤੱਤ ਦੀ ਅਧਿਕਤਾ ਕਰਕੇ ਹੋਇਆ ਇੱਕ ਦਿਮਾਗ ਦਾ ਰੋਗ. ਸਿਰੜ. ਦੇਖੋ, ਉਦਮਾਦ। ੫. ਦੇਖੋ, ਸਉਂਦਾ.
ਵਿ- ਸੌਦਾ ਤੱਤ ਦੀ ਅਧਿਕਤਾ ਵਾਲਾ, ਸੁਦਾਈ. ਸਿਰੜੀ. ਪਾਗਲ, ਦੇਖੋ, ਸਉਦਾ ੪.
ਫ਼ਾ. [سوداگر] ਵਿ- ਸੌੱਦਾ (ਵਪਾਰ) ਕਰਨ ਵਾਲਾ. ਵਪਾਰੀ. ਵਣਿਕ.
ਫ਼ਾ. [سوداگری] ਸੌਦਾਗਰੀ. ਸੰਗ੍ਯਾ- ਸੌੱਦਾ ਕਰਨ ਦੀ ਕ੍ਰਿਯਾ. ਵਾਣਿਜ੍ਯ. ਤਜਾਰਤ. ਵਪਾਰ. "ਸੁਣਿ ਸਾਸਤ ਸਉਦਾਗਰੀ." (ਸੋਰ ਮਃ ੧)
nan
ਸੰ. समर्पण- ਸਮਰ੍ਪਣ. ਸੰ- ਅਰਪਣ. ਫ਼ਾ. [سپُردن] ਸਿਪੁਰਦਨ. ਸੰਗ੍ਯਾ- ਸਪੁਰਦ ਕਰਨ ਦੀ ਕ੍ਰਿਯਾ. ਸੌਂਪਨਾ. ਹਵਾਲੇ ਕਰਨਾ. "ਤਨੁ ਮਨੁ ਸਉਪੀ ਆਗੈ ਧਰੀ." (ਸੂਹੀ ਅਃ ਮਃ ੩) "ਕੁੰਜੀ ਗੁਰੁ ਸਉਪਾਈ." (ਗਉ ਮਃ ੫) ਕਰਤਾਰ ਨੇ ਖਜਾਨੇ ਦੀ ਕੁੰਜੀ ਗੁਰੂ ਦੇ ਹਵਾਲੇ ਕੀਤੀ ਹੈ.¹
ਸੌਂਪੀ. ਸਿਪੁਰਦ ਕੀਤੀ. ਦੇਖੋ, ਸਉਪਣਾ.
ਕ੍ਰਿ. ਵਿ- ਸਮਰਪਣ ਕਰਕੇ. ਸੌਂਪਕੇ. "ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ." (ਅਨੰਦੁ)
ਦੇਖੋ, ਸਉਰਣਾ। ੨. ਸੰ. स्वैर. ਸ੍ਵੈਰ. ਸੰਗ੍ਯਾ- ਸ੍ਵ ਇੱਛਾ. ਆਪਣੀ ਮਰਜੀ. ੩. ਆਪਣੀ ਇੱਛਾ ਅਨੁਸਾਰ ਵਿਚਰਣ ਦੀ ਕ੍ਰਿਯਾ. "ਔਰ ਪਿਖੈਂ ਗਜਗਾਮਨਿ ਸਉਰੈਂ" (ਕ੍ਰਿਸਨਾਵ) ੪. ਵਿ- ਆਪਣੀ ਮਰਜੀ ਕਰਨ ਵਾਲਾ.
ਕ੍ਰਿ- ਦੁਰੁਸਤ ਹੋਣਾ. ਸੁਧਰਨਾ. ਸੰਵਰਨਾ। ੨. ਸੌਰਭ (ਸੁਗੰਧ) ਸਾਥ ਹੋਣਾ. ਸੁਰਭਿਤ ਹੋਣਾ. ਮਹਿਕਣਾ. "ਜਾਕੀ ਵਾਸੁ ਬਨਾਸਪਤਿ ਸਉਰੈ." (ਪ੍ਰਭਾ ਮਃ ੧)
ਵਿ- ਉਰ (ਪੱਟ) ਸਹਿਤ। ੨. ਵਾ- ਸੋਂ- ਅਰੁ ਦਾ ਸੰਖੇਪ. ਸ਼ਾਥ- ਅਤੇ. "ਬੈਰ ਪਰ੍ਯੋ ਹਮਰੋ ਹਰਿ ਸਉਰੁ ਕਲੰਕ ਚਢ੍ਯੋ." (ਕ੍ਰਿਸਨਾਵ) ਹਰਿ ਨਾਲ ਵੈਰ ਪਿਆ ਅਤੇ ਕਲੰਕ ਚੜ੍ਹਿਆ.
ਦੇਖੋ, ਸਉਰਣਾ.