ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਘਰਨੀ ਦਾ ਈਸ਼. ਗ੍ਰਿਹਿਣੀ ਦਾ ਸ੍ਵਾਮੀ. ਘਰ ਦਾ ਮਾਲਿਕ. "ਸੋਭਾ ਸਭ ਭਾਈ ਮਨ ਮੱਧ ਘਰਨੀਸ ਕੋ." (ਕ੍ਰਿਸਨਾਵ) ੨. ਈਸ਼ (ਰਾਜਾ) ਦੀ ਰਾਣੀ.


ਸੰਗ੍ਯਾ- ਘਰ ਅਤੇ ਉਸ ਦੀ ਸਾਮਗ੍ਰੀ. ਧਨਧਾਮ. ਘਰ ਦੀ ਸਭ ਸੰਪੱਤਿ. "ਗਿਰਹੀ ਜੋਗੀ ਤਜਿਗਏ ਘਰਬਾਰ." (ਬਿਲਾ ਮਃ ੫)


ਵਿ- ਗ੍ਰਿਹਸਥੀ. "ਇਕਿ ਉਦਾਸੀ ਇਕਿ ਘਰਬਾਰੀ." (ਮਾਰੂ ਸੋਲਹੇ ਮਃ ੫) "ਘਰਬਾਰੀ ਗੁਰਸਿੱਖ ਹੁਇ." (ਭਾਗੁ)


ਦੇਖੋ, ਘਰਬਾਰ.


ਸੰਗ੍ਯਾ- ਰੇਤੇ ਦਾ ਘਰ. ਭਾਵ ਬਿਨਸਨਹਾਰ ਦੇਹ ਅਤੇ ਮਾਇਕ ਪਦਾਰਥ.


ਘਰ (ਦੇਹ) ਵਿੱਚ ਨਿਵਾਸ ਦਾ ਅਸਥਾਨ। ੨. ਮਨ ਅੰਦਰ ਆਤਮਾ ਦਾ ਨਿਵਾਸ. "ਘਰ ਭੀਤਰਿ ਘਰੁ ਗੁਰੂ ਦਿਖਾਇਆ." (ਸੋਰ ਅਃ ਮਃ ੧)


ਸੰ. ਘਰ੍‍ਮ. ਸੰਗ੍ਯਾ- ਧੁੱਪ. ਘਾਮ। ੨. ਪਸੀਨਾ. ਮੁੜ੍ਹਕਾ। ੩. ਗਰਮੀ ਦਾ ਮੌਸਮ। ੪. ਨਿਰੁਕ੍ਤ ਅਨੁਸਾਰ ਘੀ, ਦੁੱਧ ਆਦਿ ਉਹ ਪਦਾਰਥ, ਜੋ ਯੱਗ ਸਮੇਂ ਪੀਣ ਲਈ ਗਰਮ ਕੀਤੇ ਜਾਵਨ.