ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤਿਵਾੜੀ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਧਰਮ ਪ੍ਰਚਾਰਕ ਬਣਿਆ। ੨. ਭਾਗੂ ਦਾ ਭਾਈ, ਜੋ ਗੁਰੂ ਹਰਿਗੋਬਿੰਦਸਾਹਿਬ ਦਾ ਸਿੱਖ ਆਤਮ ਗ੍ਯਾਨੀ ਅਤੇ ਧਰਮਵੀਰ ਇਸ ਨੇ ਅੰਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ.


ਯੋਧਿਆਂ ਦਾ ਸਰਦਾਰ. ਪ੍ਰਧਾਨ ਸਿਪਾਹੀ. ਫੌਜ ਦਾ ਸਰਦਾਰ.


ਸੰ. ਭ੍ਰਸ੍ਟ੍ਰ. ਸੰਗ੍ਯਾ- ਭੁੰਨਣ ਦੀ ਕੜਾਹੀ. ਉਹ ਪਾਤ੍ਰ. ਜਿਸ ਵਿੱਚ ਰੇਤਾ ਆਦਿ ਪਾਕੇ ਅੰਨ ਭੁੰਨਿਆ ਜਾਵੇ। ੨. ਭ੍ਰਾਸ੍ਟ. ਉਹ ਚੁਰ (ਚੁਲ੍ਹਾ), ਜਿਸ ਪੁਰ ਭ੍ਰਸ੍ਟ੍‌ ਰੱਖਕੇ ਤਪਾਇਆ ਜਾਵੇ. "ਭਠ ਖੇੜਿਆਂ ਦਾ ਰਹਿਣਾ." (ਹਜਾਰੇ ੧੦)