ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩.


ਦੇਖੋ, ਉਸਤਤਿ ਨਿੰਦਾ। ੨. ਦੇਖੋ, ਨਿੰਦਾ ਵ੍ਯਾਜ ਸ੍ਤੁਤਿ.


ਦੇਖੋ, ਉਸਤਤਿ ਨਿੰਦਾ। ੨. ਦੇਖੋ, ਨਿੰਦਾ ਵ੍ਯਾਜ ਸ੍ਤੁਤਿ.


ਨਿੰਦਾ ਦਾ ਚਿਤਵਨ. ਹਜਵ ਦਾ ਖ਼ਿਆਲ. "ਨਿੰਦਾ ਚਿੰਦਾ ਕਰਹਿ ਪਰਾਈ" (ਗਉ ਮਃ ੧)


ਨਿੰਦਾ ਦੇ ਬਹਾਨੇ ਤਅ਼ਰੀਫ਼. ਦੇਖੋ, ਵ੍ਯਾਜ ਸੁ੍ਤੁਤਿ.


ਦੇਖੋ, ਨਿੰਦਾ. "ਉਸਤਤਿ ਨਿੰਦਿਆ ਨਾਹਿ ਜਿਹੀ." (ਸ. ਮਃ ੯)


ਵਿ- ਜਿਸ ਦੀ ਨਿੰਦਾ ਕੀਤੀਗਈ ਹੈ. ਬਦਨਾਮ. ਨਿੰਦਿਆ ਹੋਇਆ.