ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਿਗਾਰ ਵਿੱਚ. ਦੇਖੋ, ਬੇਗਾਰ. "ਬਹੁਤ ਵੇਗਰਿ ਦੁਖ ਪਾਏ." (ਮਾਝ ਅਃ ਮਃ ੩) "ਵੇਗਾਰਿ ਫਿਰੈ ਵੇਗਾਰੀਆ, ਸਿਰਿ ਭਾਰ ਉਠਾਇਆ." (ਗਉ ਮਃ ੪)


ਦੇਖੋ, ਬੇਗਾਰੀ ਅਤੇ ਵੇਗਾਰਿ.


ਸੰ. वेगिन्. ਵਿ- ਵੇਗ ਵਾਲਾ. ਜ਼ੋਰ ਅਤੇ ਤੇਜ਼ ਚਾਲ ਵਾਲਾ। ੨. ਸੰਗ੍ਯਾ- ਬਾਜ਼ ਪੰਛੀ.


ਦੇਖੋ. ਵੇਗ.


ਕ੍ਰਿ- ਵਿਕ੍ਰਯ ਕਰਨਾ. ਫ਼ਰੋਖ਼ਤ ਕਰਨਾ. "ਇਹੁ ਤਨੁ ਵੇਚੀ ਸੰਤ ਪਹਿ, ਪਿਆਰੇ!" (ਆਸਾ ਬਿਰਹੜੇ ਮਃ ੫)