ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬੇਚਾਰਾ.


ਵੇਚਕੇ.


ਵਿਚੋਲਾ. ਮਧ੍ਯਸ੍‍ਥ. ਵਕੀਲ. "ਮਿਲਿ ਸਤਿਗੁਰ ਵੇਚੋਲੀ." (ਗਉ ਮਃ ੪) ੨. ਵਿਚੋਲਾਪਨ. ਵਕਾਲਤ.


ਵਿਛੋੜਾ. ਵਿਯੋਗ. "ਕਾਇਆ ਹੰਸ ਥੀਆ ਵੇਛੋੜਾ. (ਵਡ ਅਲਾਹਣੀ ਮਃ ੧)


ਵਿਜਾਤਿ. ਗੈਰ ਜਾਤਿ। ੨. ਕੁਜਾਤਿ. ਦੇਖੋ, ਵੇ ੪.


Captain C. M. Wade ਇਹ ਲੁਦਿਆਨੇ ਅਸਿਸਟੈਂਟ ਪੋਲਿਟੀਕਲ ਏਜੰਟ ਸੀ. ਕਪਤਾਨ ਵੇਡ ਸਨ. ੧੮੨੭ ਵਿੱਚ ਗਵਰਨਰ ਜਨਰਲ ਦੇ ਭੇਜੇ ਮਿਸ਼ਨ ਦਾ ਪ੍ਰਧਾਨ ਹੋਕੇ ਮਹਾਰਾਜਾ ਰਣਜੀਤ ਸਿੰਘ ਪਾਸ ਅਮ੍ਰਿਤਸਰ ਗਿਆ ਸੀ¹ ਅਰ ਸਨ ੧੮੩੧ ਵਿੱਚ ਲਾਰਡ ਬੈਂਟਿੰਕ ਦੀ ਚਿੱਠੀ ਲੈਕੇ ਇਹ ਮਹਾਰਾਜਾ ਦੀ ਸੇਵਾ ਵਿੱਚ ਲਹੈਰ ਹਾਜਿਰ ਹੋਇਆ ਸੀ।