ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਜਿਸ ਦੇ ਪ੍ਰਤਿਮ (ਟਾਕਰੇ ਦਾ) ਕੋਈ ਨਹੀਂ. ਲਾਸਾਨੀ. ਬੇਮਿਸਾਲ. "ਅਪ੍ਰਤਿਮ ਰੂਪ ਬਿਧਿ ਨੈ ਦਯੋ." (ਚਰਿਤ੍ਰ ੧੫੬)


ਸੰ. ਵਿ- ਜਿਸ ਦੇ ਤੁੱਲ ਦੂਜਾ ਨਹੀਂ. ਅਦੁੱਤੀ. ਲਾਸਾਨੀ.


ਸੰ. अप्रधृष्य- ਅਪ੍ਰਧ੍ਰਿਸ਼੍ਯ. ਵਿ- ਜੋ ਧਮਕਾਇਆ ਨਹੀਂ ਜਾ ਸਕਦਾ. ਜੋ ਦਬਾਉ ਵਿੱਚ ਆਉਣ ਯੋਗ੍ਯ ਨਹੀਂ। ੨. ਅਜਿਤ. ਅਜੀਤ.


ਸੰ. ਵਿ- ਪ੍ਰਮਾਣ ਰਹਿਤ. ਬੇਨਜੀਰ। ੨. ਮਾਪ ਅਤੇ ਤੋਲ ਤੋਂ ਬਾਹਰ. ਮਿਣਤੀ ਅਤੇ ਵਜ਼ਨ ਤੋਂ ਬਿਨਾ। ੩. ਬਿਨਾ ਸੁਬੂਤ.


ਸੰ. ਵਿ- ਪ੍ਰਮਾਦ (ਭੁੱਲ) ਰਹਿਤ. ਜੋ ਖ਼ਤਾ ਨਹੀਂ ਕਰਦਾ. ੨. ਉਨਮੱਤਤਾ (ਮਸਤੀ) ਬਿਨਾ. ਦੇਖੋ, ਪ੍ਰਮਾਦ.


ਸੰ. ਅਪ੍ਰਮੇਯ. ਵਿ- ਜਿਸ ਦੀ ਮਿਣਤੀ ਨਹੀਂ ਹੋ ਸਕਦੀ. ਅਮਾਪ। ੨. ਅੰਦਾਜੇ (ਅਟਕਲ) ਤੋਂ ਬਾਹਰ.


ਸੰ. ਅਪ੍ਰਯੁਕ੍ਤ. ਵਿ- ਜਿਸ ਦਾ ਪ੍ਰਯੋਗ ਨਹੀਂ ਹੋਇਆ. ਜੋ ਕੰਮ ਵਿੱਚ ਨਹੀਂ ਲਿਆਂਦਾ. ਜਿਸ ਦੀ ਵਰਤੋਂ ਨਹੀਂ ਹੋਈ। ੨. ਜੋ ਜੁੜਿਆ ਹੋਇਆ ਨਹੀਂ. ਨਾ ਮਿਲਿਆ ਹੋਇਆ.


ਦੇਖੋ. ਅਪਰਾਧ. "ਕੋਟਿ ਅਪ੍ਰਾਧ ਸਾਧ ਸੰਗਿ ਮਿਟੈ." (ਸੁਖਮਨੀ)