ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [آغاز] ਆਗ਼ਾਜ਼. ਸੰਗ੍ਯਾ- ਆਰੰਭ. ਸ਼ੁਰੂ। ੨. ਉਤਪੱਤਿ. "ਜਿਹਵਾ ਧੁਨਿ ਆਗਾਜਾ." (ਰਾਮ ਮਃ ੫)


ਸੰ. आगामिन्. ਵਿ- ਆਉਣ ਵਾਲਾ। ੨. ਆਉਣ ਵਾਲਾ ਸਮਾਂ.


ਸੰ. ਸੰਗ੍ਯਾ- ਘਰ. ਰਹਿਣ ਦੀ ਥਾਂ। ੨. ਭੰਡਾਰ। ੩. ਖਜ਼ਾਨਾ.


ਸੰਗ੍ਯਾ- ਅਗਨਿ. ਅੱਗ. "ਆਗਿ ਲਗਾਇ ਮੰਦਰ ਮਹਿ ਸੋਵਹਿ." (ਗਉ ਕਬੀਰ) ੩. ਸੰ. आज्ञा- ਆਗ੍ਯਾ. ਹੁਕਮ. ਦੇਖੋ, ਆਗਿ੍ਯ। ੩. ਅਗ੍ਯਤਾ. ਅਗ੍ਯਾਨਤਾ. "ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ." (ਸੂਹੀ ਅਃ ਮਃ ੧)


ਸੰ. आज्ञा- ਆਗ੍ਯਾ. . ਹੁਕਮ. ਆਦੇਸ਼. "ਮਾਨ ਗੋਬਿੰਦੈ ਆਗਿਓ." (ਗਉ ਮਃ ੫) "ਆਗਿਆ ਮਾਨਿ ਭਗਤਿ ਹੋਇ ਤੁਮਾਰੀ." (ਆਸਾ ਮਃ ੫); ਦੇਖੋ, ਆਗਿਆ.


ਸੰ. आज्ञाकारिन्. ਵਿ-. ਹੁਕਮ ਮੰਨਣ ਵਾਲਾ. ਆਗ੍ਯਾ ਪਾਲਨ ਕਰਤਾ. "ਆਗਿਆਕਾਰੀ ਸਦਾ ਸੁਹਾਗਣਿ." (ਵਾਰ ਸੂਹੀ ਮਃ ੩)


ਦੇਖੋ, ਆਗਿਆਕਾਰੀ.


ਸੰਗ੍ਯਾ- ਅਗਨਿ. ਅੱਗ. "ਦੇਖਿ ਨਿਵਾਰਿਆ ਜਲ ਮਹਿ ਆਗੀ." (ਪ੍ਰਭਾ ਅਃ ਮਃ ੧) ਸਤੋ ਗੁਣ ਵਿੱਚ ਤਮੋ ਗੁਣ ਲੈ ਕੀਤਾ.


ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ.