ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਿਵਾਸ ਦਾ ਮੌਕਾ. ਇਸਥਿਤੀ ਦਾ ਸਮਾਂ। ੨. ਰਹਿਣ ਦੀ ਥਾਂ.


ਗ੍ਰਿਹ ਅਤੇ ਮੰਦਿਰ. ਸਾਧਾਰਣ ਘਰ ਅਤੇ ਰਾਜਮੰਦਿਰ। ੨. ਘਰ ਅਤੇ ਨਗਰ. "ਘਰ ਮੰਦਰ ਖੁਸੀਆਂ ਤਹੀ." (ਵਾਰ ਗਉ ੨. ਮਃ ੫) ਦੇਖੋ, ਮੰਦਰ ਅਤੇ ਮੰਦਿਰ.


ਦੇਖੋ ਘਰੜ ਅਤੇ ਘਰੜਨਾ.


ਕ੍ਰਿ. ਵਿ- ਘਰੜਕੇ. ਰਗੜਕੇ. ਘਸਾਕੇ. "ਭਾਵੈ ਲਾਂਬੇ ਕੇਸ ਕਰਿ ਭਾਵੈ ਘਰਰਿ ਮੁਡਾਇ." (ਸ. ਕਬੀਰ) ਖ੍ਵਾਹ ਜਟਾਧਾਰੀ ਹੋਜਾ, ਭਾਵੇਂ ਚੋਟੀ ਰਹਿਤ ਸੰਨ੍ਯਾਸੀ.


ਸੰਗ੍ਯਾ- ਅੰਤਹਕਰਣ ਦੀ ਇਸਥਿਤੀ. ਮਨ ਦਾ ਦੇਹ ਵਿੱਚ ਅਚਲ ਹੋਣਾ. "ਬਿਨੁ ਹਰਿ ਕਿਉ ਘਰਵਾਸੁ?" (ਸ੍ਰੀ ਮਃ ੧) ੨. ਇਸ੍‍ਤ੍ਰੀ ਨਾਲ ਸਹਵਾਸ. ਇਸਤ੍ਰੀਸੰਗਮ. "ਖੁਸਰੇ ਕਿਆ ਘਰਵਾਸੀ?" (ਵਾਰ ਮਾਝ ਮਃ ੧) ੩. ਗ੍ਰਿਹ ਵਿੱਚ ਨਿਵਾਸ. ਘਰ ਦੀ ਰਿਹਾਇਸ਼.


ਰਾਜਪੂਤਾਂ ਦੀ ਇੱਕ ਜਾਤੀ.