ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. यज्ञेश्वर ਸੰਗ੍ਯਾ- ਯਗ੍ਯ ਦਾ ਸ੍ਵਾਮੀ ਵਿਸਨੁ। ੨. ਅਗਨਿ। ੩. ਦੇਖੋ, ਜੱਗਪੁਰਖ.


ਸੰ. ਸੰਗ੍ਯਾ- ਫ਼ੌਜ ਦਾ ਪਿਛਲਾ ਭਾਗ। ੨. ਚਿੱਤੜ. ਨਿਤੰਬ। ੩. ਪੇਡੂ.


ਦੇਖੋ, ਜਘਨ੍ਯ.


ਕ੍ਰਿ- ਜਾਂਚਨਾ. ਅੰਦਾਜ਼ਾ ਕਰਨਾ. ਅਨੁਮਾਨ ਕਰਨਾ। ੨. ਫਬਨਾ. "ਜਾ ਉਹੁ ਨਿਰਮਲੁ, ਤਾ ਹਮ ਜਚਨਾ." (ਆਸਾ ਮਃ ੫) ਤਾਂ ਅਸੀਂ ਭੀ ਨਿਰਮਲ ਫਬਦੇ ਹਾਂ। ੩. ਨਿਸ਼ਚੇ ਕਰਨਾ. "ਕਾਲ ਕਾ ਕਾਲ ਨਿਰੰਜਨ ਜਚਨਾ." (ਸਵੈਯੇ ਮਃ ੪. ਕੇ) ੪. ਸੰਗ੍ਯਾ- ਖ਼ਿਆਲ. ਸੰਕਲਪ. "ਕਰਿ ਕਰਿ ਵੇਖੈ ਅਪਣੇ ਜਚਨਾ." (ਮਾਰੂ ਅਃ ਮਃ ੫) ੫. ਵਿ- ਯਾਚਕ. ਜਾਚਨਾ ਕਰਨ ਵਾਲਾ. ਭਿਖਾਰੀ. "ਕਹੁ ਨਾਨਕ ਪ੍ਰਭੁ ਕੇ ਸਭਿ ਜਚਨਾ." (ਬਿਲਾ ਮਃ ੫)


ਸੰ. ਯਾਚਨੀਯ. ਵਿ- ਮੰਗਣ ਯੋਗ੍ਯ। ੨. ਉਹ ਵਸਤੁ ਲਈ ਯਾਚਨਾ ਕੀਤੀ ਜਾਵੇ। "ਜੋ ਇਛੈ ਸੋ ਫਲੁ ਪਾਇਸੀ, ਸਭ ਘਰੈ ਵਿਚ ਜਚਨੀ." (ਵਾਰ ਸੂਹੀ ਮਃ ੩) ੩. ਦੇਖੋ, ਜਚਨਾ।