ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬੇਧ। ੨. ਛੂਤ ਦਾ ਰੋਗ। ੩. ਤੇਲਾ ਕੁੰਗੀ ਸੁੰਡੀ ਆਦਿ ਫਸਲ ਨੂੰ ਲੱਗਾ ਰੋਗ। ੪. ਬੰਦਾ ਅਮਰਬੇਲ ਆਦਿਕ, ਜੋ ਬਿਰਛਾਂ ਨੂੰ ਰੋਗਰੂਪ ਹਨ.


ਦੇਖੋ, ਬੋਧਕ.


ਦੇਖੋ, ਬੇਧਨ.


ਸੰ. ਸੰਗ੍ਯਾ- ਰਤਨਾਂ ਵਿੱਚ ਵੇਧ (ਛੇਕ) ਕਰਨ ਵਾਲੀ ਵਰਮੀ.


ਸੰ. वेधा. ਸੰਗ੍ਯਾ- ਬ੍ਰਹਮਾ। ੨. ਵਿਸਨੁ। ੩. ਸ਼ਿਵ। ੪. ਸੂਰਜ। ੫. ਪੰਡਿਤ.


ਸੰ. वेधिन्. ਵੇਧ (ਛੇਕ) ਕਰਨ ਵਾਲਾ. ਵਿੰਨ੍ਹਣ ਵਾਲਾ.