ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਫੜਾਤਫੜੀ.


ਵਿ- ਜੋ ਫੜਿਆ ਨਹੀਂ ਗਿਆ. ਜੋ ਮਨ ਇੰਦ੍ਰੀਆਂ ਕਰਕੇ ਗ੍ਰਹਿਣ ਨਹੀਂ ਹੋ ਸਕਿਆ. "ਅਫਰਿਓ ਬੇ ਪਰਵਾਹ ਤੂੰ." (ਮਾਰੂ ਸੋਲਹੇ ਮਃ ੧) ੨. ਆਫਰਿਆ ਹੋਇਆ. ਹੰਕਾਰ ਨਾਲ ਫੁੱਲਿਆ ਹੋਇਆ. "ਅਫਰਿਓ ਭਾਰ ਅਫਾਰ ਟਰੇ." (ਮਾਰੂ ਅਃ ਮਃ ੧) ੩. ਮੰਦ ਫਲ ਵਾਲਾ. ਬੁਰੇ ਫਲ ਰੱਖਣ ਵਾਲਾ. "ਅੱਕ ਨ ਲੱਗੈ ਅੰਬ ਅਫਰਿਆ." (ਭਾਗੁ) ਅਫਰਿਆ ਅੱਕ ਨੂੰ ਅੰਬ ਨ ਲੱਗੈ.


ਫ਼ਾ. [افریِدی] ਇਹ ਸ਼ਬਦ 'ਅਫਰੀਤੀ' ਭੀ ਸਹੀ ਹੈ. ਸੰਗ੍ਯਾ- ਪਠਾਣਾਂ ਦੀ ਇੱਕ ਜਾਤਿ, ਜੋ ਪਰਸ਼ੀਆ (ਫ਼ਾਰਸ) ਦੇ ਬਾਦਸ਼ਾਹ ਫ਼ਰੀਦੂਨ ਦੀ ਸੰਤਾਨ ਮੰਨੀ ਜਾਂਦੀ ਹੈ. ਓਰਕਜ਼ਈ ਅਤੇ ਸ਼ਿਨਵਾਰੀ ਪਠਾਣ ਇਸੇ ਜਾਤਿ ਦੀ ਇੱਕ ਸ਼ਾਖ਼ ਹਨ.