ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚੰਡਾਲ ਅਤੇ ਚੰਡਾਲੀ. "ਕਾਮ ਕ੍ਰੋਧ ਚੰਡਾਰ." (ਮਲਾ ਮਃ ੧) "ਬਸਇ ਸਰੀਰ ਕਰੋਧ ਚੰਡਾਰਾ." (ਸੂਹੀ ਮਃ ੫)


ਸੰ. चाण्डाल ਚਾਂਡਾਲ. ਸੰਗ੍ਯਾ- ਤਾਮਸੀ ਸੁਭਾਉ ਵਾਲਾ. ਤਾਮਸੀ ਉਪਜੀਵਿਕਾ ਵਾਲਾ ਆਦਮੀ। ੨. ਚੂੜ੍ਹਾ ਆਦਿ ਨੀਚ ਜਾਤਿ ਦਾ। ੩. ਹਿੰਦੂਸ਼ਾਸਤ੍ਰਾਂ ਅਨੁਸਾਰ ਬ੍ਰਾਹਮਣੀ ਦੇ ਉਦਰ ਤੋਂ ਸ਼ੂਦ੍ਰ ਦੀ ਔਲਾਦ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼ਃ ੮.


ਚੰਡਾਲ ਦੀ ਇਸਤ੍ਰੀ.


ਦੇਖੋ, ਚੰਡਾਇਲਾ। ੨. ਇੱਕ ਖਤ੍ਰੀ ਗੋਤ੍ਰ. "ਪੈੜਾ ਜਾਤਿ ਚੰਡਾਲੀਆ." (ਭਾਗੁ)


ਸੰ. ਸੰਗ੍ਯਾ- ਚੰਡ (ਤਿੱਖੀਆਂ) ਅੰਸ਼ੁ (ਕਿਰਨਾਂ) ਵਾਲਾ, ਸੂਰਜ. ਚੰਡਕਰ.