ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬੇਪਰਵਾਹ. "ਵੇਪਰਵਾਹ ਅਖੁਟ ਭੰਡਾਰੈ." (ਮਾਰੂ ਸੋਲਹੇ ਮਃ ੧) "ਵੇ- ਪਰਵਾਹੁ ਅਗੋਚਰੁ ਆਪਿ." (ਰਾਮ ਮਃ ੫)


ਵਿਪਰ੍‍ਯਯ. ਉਲਟ. ਵਿਰੁੱਧ. "ਚਲੈ ਨਾਹੀ ਕੋ ਵੇਪਾੜਾ." (ਮਾਰੂ ਸੋਲਹੇ ਮਃ ੫)


ਵੀ- ਪੀਰ (ਗੁਰੁ) ਰਹਿਤ. ਨਿਗਾਰਾ. "ਮਾਰਿ ਕਢਹੁ ਵੇਪੀਰ." (ਸੋਰ ਮਃ ੧) ਦੇਖੋ, ਬੇਪੀਰ.


ਦੇਖੋ, ਬੀਆਬਾਨ। ੨. ਦੇਖੋ, ਵਿਮਾਨ.


ਦੇਖੋ, ਬੇਬਾਣੀ. "ਆਪੇ ਵੇਬਾਣੀ ਨਿਰੰਕਾਰੀ." (ਮਾਰੂ ਸੋਲਹੇ ਮਃ ੧)


ਸੰ. ਸੰਗ੍ਯਾ- ਜੁਲਾਹੇ ਦੀ ਨਲਕੀ. ਨਾਲ। ੨. ਬੁਣਨ ਦਾ ਡੰਡਾ.


ਕੁਮਾਰ. ਖੋਟਾ ਰਾਹ. ਕੁਪੰਥ.


ਕੁਮਾਰਗ ਵਿੱਚ. "ਵੇਮਾਰਗਿ ਮੂਸੈ ਮੰਤ੍ਰਿ ਮਸਾਣਿ." (ਸਿਧਗੋਸਟਿ)


ਦੇਖੋ, ਬੇਮੁਹਤਾਜ. "ਵੇਮੁਹਤਾਜੁ ਪੁਰਾ ਪਾਤਿਸਾਹੁ." (ਰਾਮ ਮਃ ੫)


ਦੇਖੋ, ਵਿਮੁਖ. "ਵੇਮੁਖ ਹੋਏ ਰਾਮ ਤੇ." (ਮਾਝ ਬਾਰਹਮਾਹਾ) "ਮਨਮੁਖਿ ਵੇਮੁਖੀਆ." (ਮਾਝ ਅਃ ਮਃ ੫)