ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਨਿਦ੍ਰਾਲੁ. ਵਿ- ਨੀਂਦ ਵਾਲਾ. "ਜਿਨਾ ਨੈਣ ਨੀਦ੍ਰਾਵਾਲੇ." (ਸ. ਫਰੀਦ)


ਨਿਧਿ. ਦੇਖੋ, ਜਲਨੀਧ.


ਡਿੰਗ. ਸੰਗ੍ਯਾ- ਨਗਾਰੇ ਦੀ ਧੁਨਿ. ਧੋਂਸੇ ਦੀ ਧੁੰਕਾਰ.


ਦੇਖੋ, ਨਿਰਧਨ. "ਨੀਧਨ ਕੋ ਧਨੁ ਨਾਮ ਪਿਆਰ." (ਪ੍ਰਭਾ ਮਃ ੧) ੨. ਦੇਖੋ, ਨਿਧਨ.


ਦੇਖੋ, ਨਿਧਰਾ ਅਤੇ ਨਿਰਧਾਰ." ਨੀਧਰਿਆ ਸਤਿਗੁਰੁ ਧਰ ਤੇਰੀ." (ਗੌਂਡ ਮਃ ਪ)


ਵਿ- ਨਿਰਾਧਾਰਾਂ ਦਾ ਆਧਾਰ. ਨਿਆਸਰਿਆਂ ਦਾ ਆਸਰਾ. "ਨੀਧਰਿਆਧਰ ਪਨਹਿ ਖੁਦਾਇ." (ਭੈਰ ਮਃ ਪ)


ਸੰਗ੍ਯਾ- ਕਦੰਬ ਬਿਰਛ। ੨. ਬੰਧੂਕ ਬਿਰਛ। ੩. (ਨੀ- ਅਪ) ਨੀਵਾਂ ਦੇਸ਼. ਡੂੰਘਾ ਥਾਂ। ੪. ਪਹਾੜ ਦੀ ਜੜ. ਦਾਮਨੇ ਕੋਹ.