ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵੱਲੀ. ਬੇਲ. ਲਤਾ। ੨. ਸਮਾਂ ਵੇਲਾ। ੩. ਘੜੀ. "ਸਾ ਵੇਲੜੀ ਪਰਵਾਣੁ." (ਵਾਰ ਜੈਤ)


ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ.


ਗੁਰਬਾਣੀ ਵਿੱਚ ਜਦ ਇਹ ਮਿਲਵਾਂ ਪਦ ਆਉਂਦਾ ਹੈ, ਤਦ ਭਾਵ ਹੁੰਦਾ ਹੈ ਹਿੰਦੂ ਅਤੇ ਮੁਸਲਮਾਨਾਂ ਦਾ ਮੁਕ਼ੱਰਰ ਕੀਤਾ ਵੇਲਾ, ਯਥਾ- "ਕਵਣੁ ××× ਸੁ ਵੇਲਾ ਵਖਤੁ ਕਵਣੁ ਵੇਲ ਨ ਪਾਈਆ ਪੰਡਤੀ ××× ਵਖਤੁ ਨ ਪਾਇਓ ਕਾਦੀਆ." (ਜਪੁ) ਅਤੇ- "ਜੋ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ?" (ਸ੍ਰੀ ਮਃ ੩) ਭਾਵ- ਸੰਧ੍ਯਾ ਅਤੇ ਨਮਾਜ਼ ਦਾ ਸਮਾਂ.