ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ.


ਕ੍ਰਿ. ਵਿ- ਅੱਗੇ ਪਿੱਛੇ। ੨. ਇਸ ਲੋਕ ਅਤੇ ਪਰਲੋਕ ਵਿੱਚ. "ਆਗੈ ਪਾਛੈ ਮੰਦੀ ਸੋਇ." (ਗਉ ਮਃ ੫)


ਦੇਖੋ, ਅਗੰਜ.


ਵਿ- ਗੰਜਨ ਰਹਿਤ. ਅਵਿਨਾਸ਼ੀ. ਅਗੰਜਿਤ. "ਆਗੰਜਤ ਪਾਗਾ." (ਰਾਮ ਵਾਰ ੨. ਮਃ ੫)


ਸੰ. ਵਿ- ਆਉਣ ਵਾਲਾ। ੨. ਸੰਗ੍ਯਾ- ਪਰਾਹੁਣਾ. ਅਭ੍ਯਾਗਤ. ਅਤਿਥਿ.


ਸੰ. ਸੰਗ੍ਯਾ- ਹਠ. ਜਿਦ। ੨. ਹੌਸਲਾ. ਹਿੰਮਤ। ੩. ਆਸ਼੍ਰਮ. ਠਿਕਾਣਾ। ੪. ਕ੍ਰਿਪਾ। ੫. ਗਿਰਫ਼ਤਾਰੀ. ਪਕੜ। ੪. ਆਕ੍ਰਮਣ. ਹੱਲਾ.


ਸੰ. आग्रहिन. ਵਿ- ਹਠੀ. ਜਿੱਦੀ. ਆਗ੍ਰਹ ਕਰਨ ਵਾਲਾ. ਦੇਖੋ, ਆਗ੍ਰਹ.


ਦੇਖੋ, ਅਘ। ੨. ਸੰ. ਅਘੰ. ਸੰਗ੍ਯਾ- ਮੁੱਲ. ਕੀਮਤ. ਨਿਰਖ਼. ਭਾਉ. "ਤਾਂਬਾ ਸੁਵਰਨ ਸੰਗ ਤੇ ਸੁਵਰਨ ਆਘ ਬਿਕਾਇ." (ਅਲੰਕਾਰ ਸਾਗਰ ਸੁਧਾ)