ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖਤ੍ਰੀ.


ਕ੍ਸ਼ਤ੍ਰੀ ਦਾ ਬੇਟਾ. ਛਤ੍ਰੀਪੁਤ੍ਰ. "ਸਤ੍ਰੁ ਕੀ ਸੈਨ ਤਰੰਗਨਿ ਤੁੱਲ ਹੈ ਤਾਮੇ ਤੁਰੰਗ ਤਰੇ ਖਤਰੇਟੇ." (ਚਰਿਤ੍ਰ ੨)


ਸੰਗ੍ਯਾ- ਕ੍ਸ਼ਤ੍ਰੀਸਮਾਜ.


ਡਿੰਗ. ਸੰਗ੍ਯਾ- ਦਾੜ੍ਹੀ. ਰੀਸ਼। ੨. ਅ਼. [خطہ] ਖ਼ਤ਼ਾ. ਸੰਗ੍ਯਾ- ਭੁੱਲ. ਚੂਕ. "ਖਾਲਿਕ! ਖਤਾ ਨ ਕਰੀ." (ਸ. ਫਰੀਦ) ਐ ਕਰਤਾਰ! ਮੇਰਾ ਨਿਸ਼ਾਨਾ ਨਾ ਚੁੱਕੇ। ੩. ਗੁਨਾਹ. ਅਪਰਾਧ. "ਅਸੰਖ ਖਤੇ ਖਿਨਿ ਬਖਸਨਹਾਰਾ." (ਬਾਵਨ) "ਅਸੀ ਖਤੇ ਬਹੁਤ ਕਮਾਵਦੇ." (ਸਵਾ ਮਃ ੩) ੪. ਇੱਕ ਪੁਰਾਣਾ ਸ਼ਹਰ, ਜੋ ਚੀਨ ਤੁਰਕਿਸਤਾਨ ਅਤੇ ਤੂਰਾਨ ਦੇ ਮੱਧ ਹੈ.


ਅ਼. [خطاب] ਖ਼ਿਤ਼ਾਬ. ਸੰਗ੍ਯਾ- ਮੁਖ਼ਾਤ਼ਿਬ (ਸੰਬੋਧਨ) ਕਰਕੇ ਕਹਿਣਾ। ੨. ਪਦਵੀ. ਉਪਾਧਿ. ਲਕ਼ਬ. Title.