ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਘਾਉਣਾ. "ਜਿਨੀ ਚਾਖਿਆ ਪ੍ਰੇਮਰਸ ਸੇ ਤ੍ਰਿਪਤ ਰਹੇ ਆਘਾਇ." (ਬਾਰਹਮਾਹਾ ਮਾਝ) ਆਘ੍ਰਾਣ (ਨੱਕਤੀਕ) ਰੱਜ ਗਏ "ਆਘਾਏ ਸੰਤਾ." (ਮਾਰੂ ਮਃ ੫)


ਵਿ- ਆਘ੍ਰਾਣ. ਰੱਜਿਆ. ਅਘਾਇਆ. ਤ੍ਰਿਪਤ ਹੋਇਆ. ਨੱਕ ਤੀਕ ਭਰਿਆ.


ਸੰ. ਸੰਗ੍ਯਾ- ਵਾਰ. ਪ੍ਰਹਾਰ। ੨. ਸੱਟ. ਠੋਕਰ. ਧੱਕਾ. "ਕਰੈਂ ਬਾਹੁ ਆਘਾਤ ਸਸਤ੍ਰੰ ਪ੍ਰਹਾਰੰ." (ਵਿਚਿਤ੍ਰ) ੩. ਕ਼ਤਲਗਾਹ. ਮਾਰਣ ਦਾ ਅਸਥਾਨ. ਬੁੱਚੜਖਾਨਾ.


ਦੇਖੋ, ਅਘਾਉਣਾ। ੨. ਵਿ- ਅਘਾਇਆ. ਤ੍ਰਿਪਤ ਹੋਇਆ. "ਹਰਿ ਪੀ ਆਘਾਨੇ." (ਸ੍ਰੀ ਛੰਤ ਮਃ ੫)


ਦੇਖੋ, ਅਘਾਉਣਾ. "ਨਾਮ ਜਪਤ ਆਘਾਵੈ." (ਸੁਖਮਨੀ)


ਦੇਖੋ, ਅਘੀਜਾ. "ਤ੍ਰਿਪਤ ਰਹੇ ਆਘੀਜਾ ਹੇ." (ਮਾਰੂ ਸੋਲਹੇ ਮਃ ੫)


ਦੇਖੋ, ਅਘੁਲਨਾ.


ਸਿੰਧੀ. ਕ੍ਰਿ. ਵਿ- ਅੱਗੇ. ਸਨਮੁਖ. "ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ। ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ." (ਵਾਰ ਮਾਰੂ ੨, ਮਃ ੫) ਤੂੰ ਕੱਚੇ (ਅਸਤ੍ਯ) ਪਦਾਰਥਾਂ ਨੂੰ, ਜੋ ਵੈਦਿਓ (ਚਲੇ ਜਾਣ ਵਾਲੇ) ਹਨ, ਸੱਚ ਜਾਣਦਾ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਅੱਗੇ ਹੀ ਅੱਗੇ ਸਲਵੇ (ਜਾਂਦਾ ਹੈਂ), ਇਹ ਅੱਗ ਵਿੱਚ ਨੈਣੂ (ਮੱਖਣ) ਅਤੇ ਪਬਣਿ (ਪਦਮਨਿ- ਨੀਲੋਫਰ) ਵਾਂਙ ਜਾਣ ਵਾਲੇ (ਬਿਨਸਨਹਾਰ) ਹਨ.


ਦੇਖੋ, ਅਘੋਰ। ੨. ਵਿ- ਮਹਾਂ ਭਯੰਕਰ. ਬਹੁਤ ਡਰਾਵਣਾ. "ਪਰਮ ਆਘੋਰ ਰੂਪ ਤਿਹ." (ਪਾਰਸਾਵ)


ਸੰ. आघ्राण. ਸੰਗ੍ਯਾ- ਸੁੰਘਣਾ. ਗੰਧ (ਵਾਸਨਾ) ਲੈਣ ਦੀ ਕ੍ਰਿਯਾ। ੨. ਵਿ- ਤ੍ਰਿਪਤ. ਨੱਕ ਤੀਕ ਰੱਜਿਆ. ਅਘਾਇਆ.