ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کاکریزی] ਕਾਕਰੇਜ਼ੀ. ਲਾਲੀ ਦੀ ਝਲਕ ਵਾਲਾ ਕਾਲਾ ਰੰਗ. "ਦਸਤਾਰ ਕੋ ਸੁਭ ਕਕਰੇਜੀ ਰੰਗ." (ਗੁਪ੍ਰਸੂ)

ਸੰਗ੍ਯਾ- ਇੱਕ ਪਹਾੜੀ ਮ੍ਰਿਗ, ਜੋ ਚਿੰਕਾਰੇ ਤੋਂ ਛੋਟਾ ਹੁੰਦਾ ਹੈ. ਇਹ ਕੁੱਤੇ ਦੀ ਤਰਾਂ ਭੌਂਕਦਾ ਹੈ, ਇਸ ਲਈ ਅੰਗ੍ਰੇਜ਼ੀ ਵਿੱਚ Barking deer ਭੌਂਕੂ ਮ੍ਰਿਗ ਸੱਦੀਦਾ ਹੈ. ਇਸ ਦੇ ਚੰਮ ਦੇ ਦਸਤਾਨੇ ਜੁਰਾਬਾਂ ਆਦਿਕ ਸੁੰਦਰ ਵਸਤ੍ਰ ਬਣਦੇ ਹਨ.

ਦੇਖੋ, ਕਕੜ ਅਤੇ ਕੱਕਰ.

ਸੰ. ਕਰ੍‍ਕਟੀ. ਖੱਖੜੀ. ਤਰ.

ਕਕੜ ਮ੍ਰਿਗ ਦੀ ਛਾਲਾ (ਖੱਲ). ਦੇਖੋ, ਕਕੜ.

ਵਿ- ਕਕੜ ਦੀ ਖੱਲ ਦਾ ਬਣਿਆ ਹੋਇਆ. ਦੇਖੋ, ਕਕੜ.

ਕ ਅੱਖਰ ਦਾ ਉੱਚਾਰਣ. ਕਕਾਰ। ੨. ਕ ਅੱਖਰ. "ਕਕਾ ਕਾਰਨ ਕਰਤਾ ਸੋਊ." (ਬਾਵਨ)

ਕ ਅੱਖਰ ਦਾ ਉਚਾਰਣ. ਕਕਾਰ। ੨. ਸਿੰਘਾਂ ਦਾ ਉਹ ਚਿੰਨ੍ਹ ਜਿਸ ਦੇ ਮੁੱਢ ਕ ਹੋਵੇ, ਜੈਸੇ- ਕੇਸ਼ ਕ੍ਰਿਪਾਣ ਕੱਛ। ੩. ਇੱਕ ਜਾਤਿ, ਜੋ ਜੇਹਲਮ ਦੇ ਪੂਰਵੀ ਕਿਨਾਰੇ ਵਸਦੀ ਹੈ. ਇਸ ਦਾ ਨਿਕਾਸ ਖਤ੍ਰੀਆਂ ਵਿੱਚੋਂ ਹੈ। ੪. ਦੇਖੋ, ਕੇਕਯ। ੫. ਦੇਖੋ, ਕੁੱਕਾ। ੬. ਵਿ- ਭੂਰੇ ਰੰਗਾ.