ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿੰਘ. ਸ਼ੇਰ. ਦੇਖੋ, ਹਰਜੱਛ. "ਧਰਮ ਜੱਛਹਰਿ ਇੱਕ ਸਁਭਾਰ." (ਗੁਵਿ ੧੦) ਧਰਮ ਸਿੰਘ. ਭਾਈ ਸੁੱਖਾ ਸਿੰਘ ਨੇ ਸਿੰਘ ਸ਼ਬਦ ਦੀ ਥਾਂ ਜੱਛਹਰਿ ਸ਼ਬਦ ਵਰਤਿਆ ਹੈ.


ਯਕ੍ਸ਼੍‍ ਦੀ ਇਸਤ੍ਰੀ. ਯਕ੍ਸ਼ਿਣੀ.


ਯਕ੍ਸ਼੍‍ਪਤਿ. ਯਕ੍ਸ਼ਾਂ ਦਾ ਰਾਜਾ ਕੁਬੇਰ.


ਦੇਖੋ, ਯਜ ਧਾ. "ਜਜਿ ਕਾਜਿ ਪਰਥਾਇ ਸੁਹਾਈ." (ਆਸਾ ਮਃ ੫) ਯਜਨ (ਦੇਵਪੂਜਨ) ਅਤੇ ਵਿਵਾਹ ਆਦਿ ਪਰਥਾਇ (ਪ੍ਰਥਾ) ਵਿੱਚ ਸੁਹਾਈ। ੨. ਸੰ. ਜਜ. ਯੋਧਾ. ਜੰਗ ਕਰਨ ਵਾਲਾ ਬਹਾਦੁਰ। ੩. ਸਿੰਧੀ. ਸ਼ਾਦੀ ਸਮੇਂ ਕੀਤੀ ਜਯਾਫ਼ਤ। ੪. ਬਰਾਤ. ਜਨੇਤ.


ਦੇਖੋ, ਯਜਨ.


ਅ਼. [جزب] ਜਜਬ. ਸੰਗ੍ਯਾ- ਆਪਣੀ ਵੱਲ ਖਿੱਚਣ ਦੀ ਕ੍ਰਿਯਾ। ੨. ਸੋਖਣਾ। ੩. ਮਿਲ ਜਾਣਾ.


ਅ਼. [جزبہ] ਜਜਬਾ. ਸੰਗ੍ਯਾ- ਦਿਲ ਦੀ ਖਿੱਚ। ੨. ਸੰਕਲਪ। ੩. ਕ੍ਰੋਧ। ੪. ਇੱਛਾ. ਵਾਸਨਾ.