ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੰਡ ਦਿਓ। ੨. ਡਾਨਉਂ. ਦੰਡ ਦਿੰਦਾ ਹਾਂ. "ਸੰਤਾ ਮਾਨਉ ਦੂਤਾ ਡਾਨਉ." (ਰਾਮ ਕਬੀਰ)


ਦੇਖੋ, ਡਾਨ.


ਦੇਖੋ, ਡਬਰਾ.


ਦੇਖੋ, ਡਾਂਵੜ। ੨. ਦੇਖੋ, ਡਬਰਾ.


ਸੰਗ੍ਯਾ- ਦੱਭ. ਪੰਨ੍ਹੀ। ੨. ਅੰਬ ਦੀ ਮੰਜਰੀ. ਅੰਬ ਦਾ ਸਿੱਟਾ.


ਸੰ. ਸੰਗ੍ਯਾ- ਸ਼ਿਵ ਦਾ ਬਣਾਇਆ ਹੋਇਆ ਤੰਤ੍ਰਸ਼ਾਸ੍‌ਤ੍ਰ. ਇਨ੍ਹਾਂ ਦੀ ਗਿਣਤੀ ਵਾਰਾਹੀਤੰਤ੍ਰ ਵਿੱਚ ਪੰਜ ਹੈ- ਯੋਗਡਾਮਰ, ਸ਼ਿਵਡਾਮਰ, ਦੁਰਗਾ ਡਾਮਰ, ਸਾਰਸ੍ਵਤਡਾਮਰ ਅਤੇ ਬ੍ਰਹ੍‌ਮਡਾਮਰ। ੨. ਵਿ- ਅਦਭੁਤ. ਅਣੋਖਾ.


ਵਿ- ਡਾਮਰ (ਤੰਤ੍ਰਸ਼ਾਸ੍‌ਤ੍ਰ) ਦੇ ਜਾਣਨ ਵਾਲਾ. ਤੰਤ੍ਰਮੰਤ੍ਰ ਦਾ ਗ੍ਯਾਤਾ। ੨. ਡਮਰੂ (ਡੌਰੂ) ਦੀ. "ਡਹੱਕ ਡਾਮਰੀ ਉਠੰ." (ਰਾਮਾਵ) ਡੌਰੂ ਦੀ ਡਹੱਕ (ਧੁਨਿ) ਉਠਦੀ ਹੈ.


ਦੇਖੋ, ਡਮਰੁ। ੨. ਡੌਰੂ ਦਾ ਸ਼ਬਦ. ਡੌਰੂ ਦੀ ਧੁਨਿ.


ਦੇਖੋ, ਡਾਂਵਾਂਡੋਲ.