ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛੋਟਾ ਪਹਾ. ਪਗਡੰਡੀ। ੨. ਪਾਹੀ. ਮਾਰਗ ਚੱਲਣ ਵਾਲਾ. ਪਾਂਥ. ਮੁਸਾਫ਼ਿਰ. "ਪਹੀ ਨ ਵੰਞੈ ਬਿਰਥ਼ੇੜਾ."(ਵਾਰ ਮਾਰੂ ੨. ਮਃ ੫) ੩. ਪੈਂਦੀ. ਪੜਤੀ. "ਕੁਦਰਤਿ ਕੀਮ ਨ ਪਹੀ."(ਦੇਵ ਮਃ ੫) ੪. ਡਿਗੀ. ਪਈ. "ਗੁਰਚਰਨ ਮਸਤਕੁ ਡਾਰਿ ਪਹੀ." (ਮਲਾ ਪੜਤਾਲ ਮਃ ੫) ੫. ਸਿੰਧੀ. ਪੈਗ਼ਾਮ ਲੈਜਾਣ ਵਾਲਾ.


ਸੰਗ੍ਯਾ- ਗੱਡੇ ਰਥ ਆਦਿ ਦਾ ਚਕ੍ਰ। ੨. ਮੁਸਾਫ਼ਿਰ. ਰਾਹੀ. ਪਾਂਥ. "ਆਵਤ ਪਹੀਆ ਖੂਧੇ ਜਾਹਿ." (ਗੌਂਡ ਕਬੀਰ) ਰਾਹੀ ਆਏ ਭੁੱਖੇ ਜਾਂਦੇ ਹਨ. "ਪੂਰ ਭਰੇ ਪਹੀਆਹ." (ਮਾਰੂ ਅਃ ਮਃ ੧) ਮੁਸਾਫ਼ਿਰਾਂ ਦੇ ਪੂਰ ਭਰੇ ਹੋਏ ਹਨ.


ਦੇਖੋ, ਪਹ ੧। ੨. ਵ੍ਯ- ਕੋਲੋਂ ਪਾਸੋਂ. "ਕਿਥਹੁ ਹਰਿ ਪਹੁ ਨਸੀਐ?" (ਗਉ ਮਃ ੪)


ਕ੍ਰਿ. ਵਿ- ਪਹੁਁਚਕੇ. ਮਨ ਦੇ ਸੰਕਲਪਾਂ ਨੂੰ ਪ੍ਰਾਪਤ ਕਰਕੇ. "ਰਜਿ ਨ ਕੋਈ ਜੀਵਿਆ, ਪਹੁਚਿ ਨ ਚਲਿਆ ਕੋਇ."(ਸਵਾ ਮਃ ੧)