ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਫੈਂਕਣਾ. ਵੇਗ ਨਾਲ ਸਿੱਟਣਾ। ੨. ਵਾਹਕੇ ਸੁੱਟਣਾ.


ਵੱਗ (ਚੌਣੇ- ਗਾਈਆਂ ਦੇ ਝੁੰਡ) ਵਿੱਚ. "ਨਾ ਮਿਲਹੀ ਵਗਿ ਸਗਿ." (ਸਵਾ ਮਃ ੩)


ਵਗਦਾ. ਚਲਦਾ. ਰਵਾਨਾ. "ਜਿਨ ਹੋਣਾ ਹੈ ਇਹਾਂ ਸਹੀਦ। ਰਹੈ ਸੋਊ, ਔਰ ਜਾਹੁ ਵਗੀਦ." (ਪ੍ਰਾਪੰਪ੍ਰ) ਹੋਰ ਚਲੇ ਜਾਓ.


ਚੌਣਾ. ਪਸ਼ੂਆਂ ਦਾ ਸਮੁਦਾਯ.