ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [نُقرہ] ਸੰਗ੍ਯਾ- ਚਾਂਦੀ. ਰਜਤ। ੨. ਚਾਂਦੀਰੰਗਾ ਘੋੜਾ.


ਅ਼. [نُقل] ਨੁਕ਼ਲ. ਸੰਗ੍ਯਾ- ਸ਼ਰਾਬ ਪੀਣ ਪਿੱਛੋਂ ਮੂੰਹ ਦਾ ਸਵਾਦ ਸਵਾਰਣ ਲਈ ਮਾਸ ਆਦਿ ਜੋ ਵਸ੍ਤੁ ਖਾਧੀਜਾਵੇ. "ਕਰ੍ਯੋ ਪਾਨ ਮੁਖ ਨੁਕਲ ਮੰਗਾਇ." (ਗੁਪ੍ਰਸੂ) ੩. ਨਕੁਲ ਦੀ ਥਾਂ ਕਈ ਅਞਾਣ ਲਿਖਾਰੀਆਂ ਨੇ ਨੁਕਲ ਸ਼ਬਦ ਲਿਖਦਿੱਤਾ ਹੈ.