ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮ੍ਰਿੜ (ਸ਼ਿਵ) ਦੇ ਦੇਖੋ, ਜਰਵਾਣਾ ੪.


ਦੇਖੋ, ਮੀਰਾਸੀ.


ਮ੍ਰਿਗਾਂ ਨੂੰ. "ਸਕਤਾ ਸੀਹੁ ਮਾਰੇ ਸੈ ਮਿਰਿਆ." (ਮਃ ੧. ਵਾਰ ਮਲਾ) ਬਲਵਾਨ ਸ਼ੇਰ ਮਾਰਦਾ ਹੈ ਸੈਂਕੜੇ ਮ੍ਰਿਗਾਂ ਨੂੰ.


ਮਿਸਰੀ ਦਾ ਸੰਖੇਪ। ੨. ਮੇਰੀ ਦਾ ਸੰਖੇਪ। ੩. ਦੇਖੋ, ਮ੍ਰਿ.


ਮਿਲਿਆ. "ਨਾਨਕ ਗੁਰੁ ਮਿਰੀਆ." (ਸੂਹੀ ਪੜਤਾਲ ਮਃ ੫) ੨. ਮਿਲ ਗਈ. "ਪ੍ਰਿਅ ਸੰਗਿ ਮਿਰੀਆ." (ਗਉ ਮਃ ੫)