ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਿਲਣ ਦੀ ਕ੍ਰਿਯਾ. ਮੁਲਾਕਾਤ। ੨. ਵਿਆਹ ਸਮੇਂ ਲਾੜੀ ਲਾੜੇ ਦੇ ਪਿਤਾ ਆਦਿ ਦੀ ਪਰਸਪਰ ਮੁਲਾਕਾਤ. ਇਹ ਕਈ ਥਾਂ ਵਿਆਹ ਤੋਂ ਪਹਿਲਾਂ ਅਤੇ ਅਨੇਕ ਥਾਂ ਵਿਆਹ ਪਿੱਛੋਂ ਹੋਇਆ ਕਰਦੀ ਹੈ. ਲਾੜੀ ਦਾ ਪਿਤਾ ਧਨ ਵਸਤ੍ਰ ਆਦਿ ਸਾਮਾਨ ਲੈਕੇ ਸਮਧੀ ਨੂੰ ਜੱਫੀ ਪਾਕੇ ਮਿਲਦਾ ਹੈ. ਹੁਣ ਇਹ ਰੀਤਿ ਘਟਾਉ ਤੇ ਹੈ.


ਮਿਲਣਾ. ਦੇਖੋ, ਮਿਲਨ. "ਮਿਲਬੇ ਕੀ ਮਹਿਮਾ ਬਰਨ ਨ ਸਾਕਉ." (ਗੂਜ ਮਃ ੫)


ਕ੍ਰਿ- ਮਿਲਾਪ ਕਰਾਉਣਾ। ੨. ਇੱਕ ਵਸ੍‍ਤੁ ਨਾਲ ਦੂਜੀ ਦਾ ਮੇਲ ਕਰਨਾ. ਰਲਾਉਣਾ। ੩. ਤੁਲ੍ਯਤਾ ਕਰਨੀ.