ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਿਲੇਗਾ. ਮਿਲਸੀ. "ਜੋ ਤੁਧ ਜੰਤੁ ਮਿਲਾਸਿ." (ਕਾਨ ਮਃ ੫) "ਜਾਕਉ ਹੋਹਿ ਕ੍ਰਿਪਾਲ ਸੁ ਜਨ ਪ੍ਰਭ ਤੁਮਹਿ ਮਿਲਾਸੀ." (ਸਵੈਯੇ ਸ੍ਰੀ ਮੁਖਵਾਕ ਮਃ ੫)


ਸੰ. ਮਿਲੰਤਿ. ਮਿਲਦੇ. "ਤੇ ਸਤਿਸੰਗਿ ਮਿਲਾਤ." (ਸਾਰ ਕਬੀਰ) ਮਿਲਦੇ ਹਨ.


ਸੰਗ੍ਯਾ- ਮਿਲਨ. ਮੁਲਾਕਾਤ. ਮੇਲ. "ਸੰਗਤਿ ਮੀਤ ਮਿਲਾਪ." (ਧਨਾ ਮਃ ੧)