ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਿਲਨ. ਮੇਲ. ਭੇਂਟ. "ਸਹਜੇ ਹੋਇ ਮਿਲਾਵੜਾ." (ਸ੍ਰੀ ਅਃ ਮਃ ੧) ੨. ਵਿ- ਮਿਲਾਉਣ ਵਾਲਾ। ੩. ਮਿਲਾਪੜਾ.


ਮਿਲਕੇ. ਮਿਲਾਪ ਕਰਕੇ. "ਮਿਲਿ ਸਤਿਗੁਰੁ ਨਿਸਤਾਰਾ." (ਮਾਰੂ ਮਃ ੫) "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫)


ਮਿਲਣ ਤੋਂ "ਸਤਿਗੁਰਿ ਮਿਲਿਐ ਸਚੁ ਪਾਇਆ." (ਵਾਰ ਆਸਾ)


ਦੇਖੋ, ਮਿਲਗਿਲ.


ਵਿ- ਮਿਲਿਆ ਹੋਇਆ। ੨. ਦੇਖੋ, ਮੀਲਿਤ.


ਭੌਰਾ. ਭ੍ਰਮਰ. ਦੇਖੋ, ਮਲਿੰਦ ੨. ਅਤੇ ੩.


ਮਿਲਨ ਕਰੀਜੈ. ਮਿਲੀਏ. "ਬੇਗਿ ਮਿਲੀਜੈ ਅਪਨੇ ਰਾਮ ਪਿਆਰੇ." (ਗਉ ਰਵਿਦਾਸ) ੨. ਮਿਲਣ ਯੋਗ੍ਯ ਨੂੰ. "ਹਮ ਕਿਉ ਕਰਿ ਮਿਲਹਿ ਮਿਲੀਜੈ." (ਕਲਿ ਅਃ ਮਃ ੪)


ਮਿਲਿਤ. ਮਿਲਿਆ ਹੋਇਆ। ੨. ਮਿਲਾ ਦਿੱਤਾ. ਮਿਲਾਇਆ.