ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਾਜਮ। ੨. ਦੇਖੋ, ਜਜਮਾਲਿਆ। ੩. ਅ਼. [جزم] ਜਜ਼ਮ. ਵਿ- ਦ੍ਰਿੜ੍ਹ (ਪੱਕਾ) ਸੰਕਲਪ.


ਦੇਖੋ, ਯਜਮਾਨ. ਯਗ੍ਯ ਕਰਨ ਵਾਲਾ. ਜੋ ਪੁਰੋਹਿਤ ਤੋਂ ਯਗ੍ਯ ਕਰਾਉਂਦਾ ਹੈ. "ਕਰਤਾ, ਤੂ ਮੇਰਾ ਜਜਮਾਨ." (ਪ੍ਰਭਾ ਮਃ ੧) "ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ." (ਆਸਾ ਪਟੀ ਮਃ ੩)