ਡੌਰੂ. ਦੇਖੋ, ਡਮਰੁ. "ਕਿ ਡਾਮਾਰ ਬਾਜੈ." (ਦੱਤਾਵ)
ਸੰਗ੍ਯਾ- ਡਾਲ. ਕਾਂਡ. ਟਾਹਣਾ. "ਤਰਵਰੁ ਏਕ ਅਨੰਤ ਡਾਰ ਸਾਖਾ." (ਰਾਮ ਕਬੀਰ) ਬ੍ਰਹ੍ਮ ਬਿਰਛ ਹੈ, ਸਾਰਾ ਵਿਸ਼੍ਵ ਡਾਹਣੇ ਅਤੇ ਸ਼ਾਖਾ। ੨. ਪੰਕ੍ਤਿ. ਸ਼੍ਰੇਣੀ. ਕਤਾਰ. ਜਿਵੇਂ- ਕਬੂਤਰਾਂ ਦੀ ਡਾਰ, ਮ੍ਰਿਗਾਂ ਦੀ ਡਾਰ ਆਦਿ। ੩. ਮੰਡਲੀ. ਟੋਲੀ. "ਬਿਨ ਡਰ ਬਿਣਠੀ ਡਾਰ." (ਓਅੰਕਾਰ) ਕਰਤਾਰ ਦੇ ਭੈ ਬਿਨਾ ਲੋਕਾਂ ਦੀ ਮੰਡਲੀ ਵਿਨਸ੍ਟ ਹੋਗਈ। ੪. ਦੇਖੋ, ਡਾਰਨ.
nan
ਕ੍ਰਿ- ਡਾਲਨਾ. ਪਾਉਣਾ। ੨. ਸਿੱਟਣਾ. ਫੈਂਕਣਾ. ਤ੍ਯਾਗਣਾ. "ਮਨ ਤੇ ਕਬਹੁ ਨ ਡਾਰਉ." (ਦੇਵ ਮਃ ੫) "ਨਾਨਕ ਸਰਨਿ ਚਰਨਕਮਲਨ ਕੀ ਤੁਮ ਨ ਡਾਰਹੁ ਪ੍ਰਭੁ ਕਰਤੇ." (ਮਲਾ ਮਃ ੫) "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫)
ਸਿੱਟਿਆ. ਫੈਂਕਿਆ। ੨. ਸੰਗ੍ਯਾ- ਡਾਲਾ. ਕਾਂਡ. ਟਾਹਣਾ.
ਡਾਲੀ (ਸ਼ਾਖਾ) ਨੂੰ. "ਬਨਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰਿ." (ਸ. ਕਬੀਰ) ੨. ਡਾਲ (ਸਿੱਟ) ਕੇ. ਫੈਂਕਕੇ. "ਮਟੁਕੀ ਡਾਰਿਧਰੀ." (ਬਿਲਾ ਛੰਤ ਮਃ ੧) ਭਾਵ- ਲੋਕਲਾਜ ਤ੍ਯਾਗ ਦਿੱਤੀ.
ਸਿੱਟੀ. ਤ੍ਯਾਗੀ। ੨. ਸਿੱਟਕੇ. ਛੱਡਕੇ. ਤ੍ਯਾਗਕੇ. "ਮਾਇਆਮਗਨ ਚਲੇ ਸਭਿ ਡਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ਮਾਯਾ ਦੇ ਪ੍ਰੇਮੀ ਮਾਯਾ ਨੂੰ ਇੱਥੇ ਹੀ ਸਿੱਟਕੇ ਚਲੇ। ੩. ਸੰਗ੍ਯਾ- ਡਾਲੀ. ਸ਼ਾਖਾ. ਟਾਹਣੀ. "ਬ੍ਰਹਮੁ ਪਾਤੀ ਬਿਸਨੁ ਡਾਰੀ." (ਆਸਾ ਕਬੀਰ)
ਸੰਗ੍ਯਾ- ਹੈਜਾ। ਕ਼ਯ. ਵਮਨ। ੩. ਸੰ. ਟਾਹਣੀ. ਸ਼ਾਖਾ. ਕਾਂਡ. "ਪੇਡ ਮੁਢਾ ਹੂੰ ਕਟਿਆ ਤਿਸੁ ਡਾਲ ਸੁਕੰਦੇ." (ਵਾਰ ਗਉ ੧. ਮਃ ੪)
nan
nan
ਕ੍ਰਿ- ਪਾਉਣਾ. ਦਾਖ਼ਲ ਕਰਨਾ। ੨. ਸਿੱਟਣਾ. ਫੈਂਕਣਾ। ੩. ਸੰਗ੍ਯਾ- ਚੌਪੜ ਦਾ ਪਾਸਾ। ੪. ਚੁਕੋਣਾ, ਛੈ ਕੋਣਾ ਅਥਵਾ ਅੱਠ ਕੋਣਾ ਲੱਕੜ ਜਾਂ ਧਾਤੁ ਦਾ ਟੁਕੜਾ, ਜਿਸ ਤੇ ਅੱਖਰ, ਅੰਗ ਜਾਂ ਸਿਫ਼ਰ ਲਿਖੇ ਹੋਏ ਹੁੰਦੇ ਹਨ. ਇਸ ਨੂੰ ਡਾਲਕੇ (ਸਿੱਟਕੇ) ਲੋਕ ਪ੍ਰਸ਼ਨ ਦਾ ਸ਼ੁਭ ਅਸ਼ੁਭ ਫਲ ਮਾਲੂਮ ਕਰੇ ਹਨ. ਦੇਖੋ, ਪਰੀਛਾ ੨.