ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵੱਗ (ਚੌਣੇ) ਨੂੰ. "ਸਕਤਾ ਸੀਹੁ ਮਾਰੇ ਪੈ ਵਗੈ." (ਆਸਾ ਮਃ ੧) ੨. ਵਗਦਾ ਹੈ.


ਅ਼. [وغیَره] ਵ੍ਯ- ਆਦਿਕ. ਇਸ ਤੋਂ ਬਿਨਾ ਹੋਰ. ਇਤ੍ਯਾਦਿ.


ਸੰ. वच्. ਧਾ ਬੋਲਣਾ, ਸਮਝਾਉਨਾ, ਪੜ੍ਹਨਾ। ੨. ਸੰਗ੍ਯਾ- ਵਚਨ ਵਾਕ੍ਯ। ੩. ਸੂਰਜ। ੪. ਕਾਰਣ. ਸਬਬ। ੫. ਤੋਤਾ. ਸ਼ੁਕ। ੬. ਸੰ. वचा. ਵਚਾ. ਇੱਕ ਦਵਾਈ ਜੋ ਪਟੇਰ ਦੀ ਜੜ ਹੈ, ਜਿਸ ਨੂੰ ਬਚ ਆਖਦੇ ਹਨ. ਇਸ ਦੇ ਸੰਸਕ੍ਰਿਤ ਨਾਮ- ਉਗ੍ਰਗੰਧਾ, ਜਟਿਲਾ, ਮੰਗਲ੍ਯਾ ਆਦਿ ਹਨ. ਦੇਖੋ, ਬਚ ੨.


ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ.


ਕ੍ਰਿ- ਪ੍ਰਤਿਗ੍ਯਾ ਭੰਗ ਕਰਨੀ. ਵਚਨ ਪੂਰਾ ਨਾ ਕਰਨਾ.


ਸੁਨੇਹਾ ਲੈਜਾਣ ਵਾਲਾ. ਪੈਗਾਮਰਸਾਂ.


ਹੁਕਮ ਦੀ ਤਾਮੀਲ ਕਰਨ ਵਾਲਾ. ਆਗ੍ਯਾਕਾਰੀ.